ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਅਪਰੈਲ
ਇੱਥੇ ਥਾਣਾ ਦਰੇਸੀ ਦੇ ਇਲਾਕੇ ’ਚ ਹਾਦਸੇ ਵਿੱਚ ਇੱਕ ਔਰਤ ਜ਼ਖ਼ਮੀ ਹੋ ਗਈ ਹੈ। ਇਸ ਸਬੰਧੀ ਨਿਊ ਸੁਭਾਸ਼ ਨਗਰ ਵਾਸੀ ਸ਼ਲੈਂਦਰ ਕੁਮਾਰ ਸ਼ਾਹ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੀਲਮ ਰਾਣੀ ਨਾਲ ਘਰ ਜਾ ਰਿਹਾ ਸੀ ਤਾਂ ਜੀਓ ਪੈਟਰੋਲ ਪੰਪ ਤੋਂ ਮੇਨ ਹਾਈਵੇਅ ਪਾਰ ਕਰਨ ਲੱਗਿਆਂ ਸਮਰਾਲਾ ਬਾਈਪਾਸ ਵਾਲੇ ਪਾਸਿਓਂ ਇੱਕ ਟਾਟਾ ਗੱਡੀ ਦੇ ਚਾਲਕ ਬੱਗਾ ਸਿੰਘ ਨੇ ਆਪਣੀ ਗੱਡੀ ਤੇਜ਼ ਰਫ਼ਤਾਰੀ ਨਾਲ ਚਲਾਕ ਉਸ ਦੀ ਪਤਨੀ ਨੂੰ ਫੇਟ ਮਾਰੀ ਜਿਸ ਨਾਲ ਉਸ ਦੇ ਕਾਫ਼ੀ ਸੱਟਾਂ ਲੱਗੀਆਂ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਦਾਖਲ ਕਰਾਇਆ ਗਿਆ ਹੈ। ਇਸ ਸਬੰਧੀ ਸਥਾਨਕ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।