ਜਗਰਾਉਂ: ਇੱਥੇ ਅੱਜ ਕਰਵਾਏ ਗਏ ਲਾਇਨਜ਼ ਕਲੱਬ ਜਗਰਾਉਂ ਦੇ ਤਾਜਪੋਸ਼ੀ ਸਮਾਗਮ ਦੌਰਾਨ ਇੰਜਨੀਅਰ ਸੁਖਦੇਵ ਸਿੰਘ ਸਿੱਧੂ (ਐਕਸੀਅਨ) ਨੂੰ ਸਰਬਸੰਮਤੀ ਨਾਲ 2022-23 ਲਈ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਐੱਮਜੇਐੱਫ ਲਾਇਨ ਸਤਪਾਲ ਸਿੰਘ ਗਰੇਵਾਲ ਨੂੰ ਸਕੱਤਰ, ਇੰਜਨੀਅਰ ਅੰਮ੍ਰਿਤ ਸਿੰਘ ਥਿੰਦ ਨੂੰ ਖਜ਼ਾਨਚੀ, ਚਰਨਜੀਤ ਸਿੰਘ ਢਿੱਲੋਂ ਨੂੰ ਪੀਆਰਓ ਅਤੇ ਮਨਜੀਤਇੰਦਰਪਾਲ ਸਿੰਘ, ਸੁਭਾਸ਼ ਕਪੂਰ ਤੇ ਮੇਜਰ ਸਿੰਘ ਭੈਣੀ ਉਪ ਪ੍ਰਧਾਨ ਚੁਣੇ ਗਏ। ਸਮਾਗਮ ਦੀ ਪ੍ਰਧਾਨਗੀ ਸਾਬਕਾ ਗਵਰਨਰ (ਪੀਐੱਮਜੇਐੱਫ) ਲਾਇਨ ਆਰਕੇ ਮਹਿਤਾ ਨੇ ਕੀਤੀ। ਉਨ੍ਹਾਂ ਨਵੀਂ ਟੀਮ ਨੂੰ ਸਹੁੰ ਚੁਕਾਈ ਅਤੇ ਪਿੰਨ ਲਗਾ ਕੇ ਸਨਮਾਨ ਕੀਤਾ। ਅੰਤ ਵਿੱਚ ਨਵੇਂ ਬਣੇ ਪ੍ਰਧਾਨ ਲਾਇਨ ਸੁਖਦੇਵ ਸਿੰਘ ਸਿੱਧੂ ਨੇ ਧੰਨਵਾਦੀ ਸ਼ਬਦ ਕਹੇ। ਇਸ ਮੌਕੇ ਚਰਨਜੀਤ ਸਿੰਘ ਢਿੱਲੋਂ, ਗੁਰਤੇਜ ਗਿੱਲ, ਪ੍ਰਿੰਸੀਪਲ ਗੁਰਪ੍ਰੀਤ ਸਿੰਘ ਸਿੱਧੂ, ਪ੍ਰੀਤਮ ਰੀਹਲ, ਹਰਵਿੰਦਰ ਚਾਵਲਾ ਤੇ ਹੋਰ ਹਾਜ਼ਰ ਸਨ। -ਪੱਤਰ ਪ੍ਰੇਰਕ