ਨਿੱਜੀ ਪੱਤਰ ਪ੍ਰੇਰਕ
ਖੰਨਾ, 7 ਅਪਰੈਲ
ਇਥੋਂ ਦੇ ਸਰਸਵਤੀ ਸੰਸਕ੍ਰਿਤ ਕਾਲਜ ਦੇ ਵਿਦਿਆਰਥੀਆਂ ਨੇ ਅੱਜ ਕਾਲਜ ਵਿੱਚ ਚੰਗਾ ਖਾਣਾ ਨਾ ਮਿਲਣ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਕਾਲਜ ਵਿਦਿਆਰਥੀ ਰਾਜੇਸ਼ ਸ਼ਰਮਾ ਤੇ ਲੋਕੇਸ਼ ਸ਼ਰਮਾ ਨੇ ਦੱਸਿਆ ਕਿ ਕਾਲਜ ਦੇ ਰਸੋਈਏ ਨੂੰ ਕਰੀਬ 6 ਦਿਨ ਪਹਿਲਾਂ ਹਟਾ ਦਿੱਤਾ ਸੀ ਪਰ ਉਸ ਦੀ ਜਗ੍ਹਾ ’ਤੇ ਰੱਖਿਆ ਰਸੋਈਆ ਉਨ੍ਹਾਂ ਨੂੰ ਅੱਧਾ ਪੱਕਿਆ ਖਾਣਾ ਖੁਆ ਰਿਹਾ ਹੈ, ਜਿਸ ਕਾਰਨ ਉੁਨ੍ਹਾਂ ਨੂੰ ਖੱਜਲ ਖੁਆਰ ਹੋਣ ਪੈ ਰਿਹਾ ਹੈ। ਬਹੁਤ ਸਾਰੀਆਂ ਸਮੱਸਿਆਵਾਂ ਜਿਸ ਦੀ ਉਨ੍ਹਾਂ ਪ੍ਰਬੰਧਕਾਂ ਨੂੰ ਸ਼ਿਕਾਇਤ ਵੀ ਕੀਤੀ ਪਰ ਸਮੱਸਿਆ ਦਾ ਹੱਲ ਨਾ ਹੋਣ ’ਤੇ ਉਨ੍ਹਾਂ ਨੂੰ ਰੋਸ ਜ਼ਾਹਰ ਕੀਤਾ ਹੈ। ਪ੍ਰਿੰਸੀਪਲ ਭਗਵਾਨ ਦਾਸ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।