ਪੱਤਰ ਪ੍ਰੇਰਕ
ਪਾਇਲ, 17 ਅਕਤੂਬਰ
ਪਿੰਡ ਬੀਜਾ ਵਿੱਚ ਖੇਤਾਂ ਵਿੱਚ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੀਆਂ ਚੱਲਦੀਆਂ ਮਸ਼ੀਨਾਂ ਨੂੰ ਵੇਖਣ ਵਿਸ਼ੇਸ਼ ਤੌਰ ’ਤੇ ਪਹੁੰਚੇ ਵਰਿੰਦਰ ਸ਼ਰਮਾ ਡੀਸੀ ਲੁਧਿਆਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਖੰਨਾ ਅਤੇ ਫ਼ਤਹਿਗੜ੍ਹ ਸਾਹਿਬ ਨੇੜੇ ਸ੍ਰੀ ਗਣੇਸ਼ ਪਲਾਂਟ ਲੱਗ ਗਿਆ ਹੈ, ਝੋਨੇ ਦੀ ਪਰਾਲੀ ਇਕੱਠੀ ਕਰਕੇ ਵੱਧ ਤੋਂ ਵੱਧ ਆਪਣੇ ਖੇਤਾਂ ਵਿੱਚੋਂ ਚੁੱਕ ਪਲਾਂਟ ਵਿੱਚ ਭੇਜੋ। ਇਸ ਮੌਕੇ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਵਾਲੇ ਗਗਨਦੀਪ ਸਿੰਘ ਪੂਰਬਾ ਨੇ ਡੀਸੀ ਨੂੰ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਣ ਵਿੱਚ ਆ ਰਹੀਆ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਐੱਸਡੀਐੱਮ ਸੰਦੀਪ ਸਿੰਘ ,ਡੀਐੱਸਪੀ ਰਾਜਨ ਪਰਮਿੰਦਰ,ਤਹਿਸੀਲਦਾਰ ਹਰਮਿੰਦਰ ਸਿੰਘ,ਐੱਸਐੱਚਓ ਹਿੰਮਤ ਮਲਹੋਤਰਾ , ਕੈਪਟਨ ਸੁਖਰਾਜ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।