ਪੈਟਰੋਲ ਪੰਪ ’ਤੇ ਲੱਗੇ ਪ੍ਰਧਾਨ ਮੰਤਰੀ ਦੇ ਪੋਸਟਰ ’ਤੇ ਕਾਲਖ ਪੋਚੀਲੁਧਿਆਣਾ (ਗਗਨਦੀਪ ਅਰੋੜਾ): ਸਨਅਤੀ ਸ਼ਹਿਰ ’ਚ ਚੰਡੀਗੜ੍ਹ ਰੋਡ ਸਥਿਤ ਪੈਟਰੋਲ ਪੰਪ ’ਤੇ ਲੱਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੋਸਟਰ ’ਤੇ ਕਾਲਖ ਪੋਚੀ ਗਈ ਹੈ। ਇਹ ਖ਼ਬਰ ਜਿਵੇਂ ਹੀ ਭਾਜਪਾ ਦੇ ਵਰਕਰਾਂ ਨੂੰ ਮਿਲੀ ਤਾਂ ਉਹ ਪੈਟਰੋਲ ਪੰਪ ’ਤੇ ਪੁੱਜੇ, ਉਨ੍ਹਾਂ ਨੇ ਇਸ ਪੋਸਟਰ ਨੂੰ ਬਦਲ ਦਿੱਤਾ, ਨਾਲ ਹੀ ਭਾਜਪਾ ਵਰਕਰਾਂ ਨੇ ਇਸਦੀ ਸ਼ਿਕਾਇਤ ਪੁਲੀਸ ਨੂੰ ਵੀ ਦਿੱਤੀ। ਦਰਅਸਲ, ਚੰਡੀਗੜ੍ਹ ਰੋਡ ’ਤੇ ਇਹ ਪੈਟਰੋਲ ਪੰਪ ਪਿਛਲੇ ਕੁਝ ਸਮੇਂ ਤੋਂ ਬੰਦ ਪਿਆ ਹੈ, ਇਸ ਲਈ ਇੱਥੇ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਸੀ। ਸੀਸੀਟੀਵੀ ਕੈਮਰੇ ਵੀ ਨਹੀਂ ਚੱਲ ਰਹੇ। ਇਸ ਲਈ ਪਤਾ ਨਹੀਂ ਲੱਗਿਆ ਕਿ ਕਾਲਖ ਕਿਸਨੇ ਪੋਥੀ ਹੈ ਪਰ ਭਾਜਪਾ ਆਗੂ ਅਸ਼ੀਸ਼ ਬੋਨੀ ਦਾ ਕਹਿਣਾ ਹੈ ਕਿ ਜਿਸਨੇ ਵੀ ਇਹ ਕੀਤਾ ਹੈ, ਇਹ ਬਹੁਤ ਹੀ ਸ਼ਰਮਨਾਕ ਹਰਕਤ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।