ਪੱਤਰ ਪ੍ਰੇਰਕ
ਮਾਛੀਵਾੜਾ, 9 ਸਤੰਬਰ
ਅੱਜ ਸ਼ਹਿਰ ਵਿੱਚ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਣਪਤੀ ਮਹਾਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ੍ਰੀ ਗਣਪਤੀ ਸੇਵਾ ਸਮਿਤੀ ਵੱਲੋਂ ਜੈਨ ਸਥਾਨਕ ਵਿੱਚ ਪਿਛਲੇ 10 ਦਿਨਾਂ ਤੋਂ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕਰ ਕੇ ਉਸ ਦੀ ਪੂਜਾ ਕੀਤੀ ਗਈ। ਅੱਜ ਬਾਅਦ ਦੁਪਹਿਰ ਇੱਕ ਵਿਸ਼ਾਲ ਸ਼ੋਭਾ ਯਾਤਰਾ ਜੈਨ ਸਥਾਨਕ ਤੋਂ ਸ਼ੁਰੂ ਹੋਈ, ਜਿਸ ਵਿੱਚ ਭਾਰੀ ਗਿਣਤੀ ’ਚ ਸ਼ਰਧਾਲੂਆਂ ਨੇ ਭਾਗ ਲਿਆ। ਸ਼ੋਭਾ ਯਾਤਰਾ ਵਿੱਚ ਸ਼ਾਮਲ ਨੌਜਵਾਨ ਬੱਚੇ, ਔਰਤਾਂ ਗਣਪਤੀ ਬੱਪਾ ਦੇ ਜੈਕਾਰੇ ਲਾਉਂਦੇ ਹੋਏ ਮੂਰਤੀ ਵਿਸਰਜਨ ਕਰਨ ਲਈ ਇੱਥੋਂ ਤਿੰਨ ਕਿਲੋਮੀਟਰ ਦੂਰ ਸਰਹਿੰਦ ਨਹਿਰ ਵੱਲ ਪੈਦਲ ਰਵਾਨਾ ਹੋ ਗਏ। ਸ਼ੋਭਾ ਯਾਤਰਾ ਵਿੱਚ ਸੁੰਦਰ ਝਾਕੀਆਂ, ਹਾਥੀਆਂ ਨਾਲ ਸਜਾਇਆ ਗਿਆ। ਸ਼ੋਭਾ ਯਾਤਰਾ ਵਿਸ਼ੇਸ਼ ਤੌਰ ’ਤੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਰੁਪਿੰਦਰ ਸਿੰਘ ਰਾਜਾ ਗਿੱਲ, ਸਾਬਕਾ ਚੇਅਰਮੈਨ ਸ਼ਕਤੀ ਆਨੰਦ ਨੇ ਸ਼ਿਰਕਤ ਕੀਤੀ। ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਸ਼ੋਭਾ ਯਾਤਰਾ ਦੇ ਸਵਾਗਤ ਲਈ ਥਾਂ-ਥਾਂ ਸਵਾਗਤੀ ਗੇਟ ਲਗਾਏ ਗਏ। ਸ਼ਰਧਾਲੂਆਂ ਨੇ ਸ਼ਰਧਾ ਨਾਲ ਸਰਹੰਦ ਨਹਿਰ ਵਿੱਚ ਗਣੇਸ਼ ਦੀ ਪਵਿੱਤਰ ਮੂਰਤੀ ਨੂੰ ਵਿਸਰਜਤ ਕਰ ਦਿੱਤਾ ਤੇ ਅਗਲੇ ਸਾਲ ਫਿਰ ਜਲਦੀ ਆਉਣ ਦੀ ਅਰਦਾਸ ਕੀਤੀ।