ਖੇਤਰੀ ਪ੍ਰਤੀਨਿਧ
ਲੁਧਿਆਣਾ, 28 ਫਰਵਰੀ
ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਦੇ ਸਹਿਯੋਗ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਮਨਾਏ ਜਾ ਰਹੇ ਵਿਗਿਆਨ ਹਫ਼ਤਾ ਸਮਾਗਮ ਅੱਜ ਸਫਲਤਾ ਨਾਲ ਨੇਪਰੇ ਚੜ੍ਹੇ। ਪੀਏਯੂ ਦੇ ਸਥਾਨਕ ਸਮਾਗਮ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਕਾਰਜਕਾਰੀ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਜੀਐੱਸ ਬੁੱਟਰ ਸ਼ਾਮਲ ਹੋਏ ਜਦਕਿ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਇਸ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਸਨ। ਡਾ. ਬੁੱਟਰ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਸ਼ਖਸੀਅਤ ਵਿਕਾਸ ਵੱਲ ਧਿਆਨ ਦੇਣਾ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ। ਡਾ. ਰਿਆੜ ਨੇ ਕਿਹਾ ਕਿ ਇਸ ਹਫ਼ਤੇ ਦੌਰਾਨ ਪੈਦਾ ਹੋਇਆ ਆਪਸੀ ਸੰਪਰਕ ਜ਼ਿੰਦਗੀ ਵਿੱਚ ਕਾਮਯਾਬ ਹੋਣ ਦਾ ਪ੍ਰਤੀਕ ਹੈ। ਪੂਰੇ ਹਫਤੇ ਦੌਰਾਨ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸ ਲੈਣ ਵਾਲੇ ਜੇਤੂ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਸੈੱਟ ਵੰਡੇ ਗਏ। ਪੋਸਟਰ ਬਨਾਉਣ ਦੇ ਮੁਕਾਬਲੇ ਵਿੱਚ ਦਿਵਿਆ ਗੁਪਤਾ ਨੇ ਪਹਿਲਾ, ਅਗਮਜੋਤ ਨੇ ਦੂਜਾ ਅਤੇ ਗੁਰਲੀਨ ਕੌਰ ਨੇ ਤੀਸਰਾ ਇਨਾਮ ਹਾਸਲ ਕੀਤਾ। ਕਾਰਟੂਨਿੰਗ ਵਿੱਚ ਜਸਵੰਤ, ਓਲਿਵਿਆ ਅਤੇ ਚਰਚਿਤ ਬਾਂਸਲ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਡੀਬੇਟ ਮੁਕਾਬਲੇ ਵਿੱਚ ਅਕਸ਼ਿਤਾ ਪਹਿਲੇ, ਜਸ਼ਮਿਲਨ ਦੂਜੇ ਅਤੇ ਨਿਹਾਲ ਤੀਜੇ ਸਥਾਨ ’ਤੇ ਰਹੇ । ਮੋਬਾਈਲ ਫੋਟੋਗ੍ਰਾਫੀ ਵਿੱਚ ਰਾਮ ਸਿੰਘ ਅਤੇ ਦੀਕਸ਼ਾ ਪਹਿਲੇ ਜਦਕਿ ਅਰਸ਼ਦੀਪ ਅਤੇ ਅਕਾਸ਼ਦੀਪ ਨੂੰ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਹੋਇਆ । ਲੇਖ ਲਿਖਣ ਮੁਕਾਬਲਿਆਂ ਵਿੱਚ ਦਲਜੀਤ ਸਿੰਘ ਅਤੇ ਸਨੀਰੁੱਧ ਸਿੰਘ ਸਾਂਝੇ ਤੌਰ ’ਤੇ ਪਹਿਲੇ ਸਥਾਨ ਤੇ ਰਹੇ । ਸਲੋਗਨ ਲਿਖਣ ਦੇ ਮੁਕਾਬਲਿਆਂ ਵਿੱਚ ਅਸ਼ੀਸ਼ ਕੁਮਾਰ ਪਹਿਲੇ, ਮੁਸਕਾਨ ਕਪੂਰ ਦੂਜੇ ਅਤੇ ਤਨੁਸ਼੍ਰੀ ਲੋਹਾਨੀ ਤੀਜੇ ਸਥਾਨ ਤੇ ਰਹੇ । ਕਵਿਤਾ ਉਚਾਰਨ ਅਤੇ ਮੋਨੋ ਐਕਟਿੰਗ ਮੁਕਾਬਲਿਆਂ ਵਿੱਚ ਰਵਿੰਦਰ ਸਿੰਘ ਅਤੇ ਯਸ਼ਮਿਲਨ ਕੌਰ ਪਹਿਲੇ, ਗੀਤਿਕਾ ਸ਼ਰਮਾ ਦੂਜੇ ਸਥਾਨ ਤੇ, ਤਰਨਦੀਪ ਸਿੰਘ ਅਤੇ ਕਰਮਜੀਤ ਕੌਰ ਤੀਜੇ ਸਥਾਨ ’ਤੇ ਰਹੇ । ਅੰਤ ਵਿੱਚ ਟੀਵੀਰੇਡੀਓ ਦੇ ਸਹਾਇਕ ਡਾਇਰੈਕਟਰ ਡਾ. ਅਨਿਲ ਸ਼ਰਮਾ ਨੇ ਇਸ ਸਮਾਗਮ ਦਾ ਕੁਆਰਡੀਨੇਟਰ ਹੋਣ ਦੇ ਨਾਤੇ ਸਮੂਹ ਵਿਦਿਆਰਥੀਆਂ ਅਤੇ ਸੰਯੋਜਕਾਂ ਦਾ ਧੰਨਵਾਦ ਕੀਤਾ ।