ਨਿੱਜੀ ਪੱਤਰ ਪ੍ਰੇਰਕ
ਖੰਨਾ, 18 ਜੂਨ
ਅੱਜ ਇਥੋਂ ਦੇ ਸਮਾਧੀ ਰੋਡ ਵਿੱਚ ਮਾਰਕੀਟ ਕਮੇਟੀ ਅਧੀਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੱਗਦੀ ਕਿਸਾਨ ਮੰਡੀ ਵਿੱਚ ਖੜ੍ਹਦੇ ਰੇਹੜੀਆਂ ਵਾਲਿਆਂ ਦੀ ਸਮੱਸਿਆ ਦੇ ਹੱਲ ਲਈ ਅਵਤਾਰ ਸਿੰਘ ਮਾਜਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ ਸਬਜ਼ੀ ਮੰਡੀ ਵਿੱਚ ਆਉਂਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਬ ਸੰਮਤੀ ਨਾਲ ਸਤਪਾਲ ਨੂੰ ਸਬਜ਼ੀ ਮੰਡੀ ਰੇਹੜੀ ਯੂਨੀਅਨ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਸਤਪਾਲ ਨੇ ਕਿਹਾ ਕਿ ਉਹ ਸਬਜ਼ੀ ਮੰਡੀ ਰੇਹੜੀ ਵਾਲਿਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਵਾਉਣ ਲਈ ਯਤਨ ਕਰਨਗੇ। ਮੰਡੀ ਵਿੱਚ ਵਾਪਰੀਆਂ ਸਨੈਕਚਿੰਗ ਦੀ ਘਟਨਾਵਾਂ ਬਾਰੇ ਉਨ੍ਹਾਂ ਕਿਹਾ ਕਿ ਜਲਦ ਹੀ ਯੂਨੀਅਨ ਦਾ ਵਫ਼ਦ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਨੂੰ ਮਿਲ ਕੇ ਸਬਜ਼ੀ ਮੰਡੀ ਵਿੱਚ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ ਕੀਤੀ ਜਾਵੇਗੀ।