ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਅਕਤੂਬਰ
ਇੰਡੀਅਨ ਸੁਸਾਇਟੀ ਫਾਰ ਟੈਕਨੀਕਲ ਐਜੂਕੇਸ਼ਨ ਦੀ ਪੀ.ਏ.ਯੂ. ਸਥਿਤ ਇਕਾਈ ਨੇ ਖੇਤੀ ਇੰਜਨੀਅਰਿੰਗ ਕਾਲਜ ਵਿੱਚ ਐੱਨਐੱਸਐੱਸ ਯੂਨਿਟ ਦੇ ਸਹਿਯੋਗ ਨਾਲ ਕਾਲਜ ਵਿੱਚ ਸਵੱਛ ਭਾਰਤ ਅਭਿਆਨ ਚਲਾਇਆ ਗਿਆ। ਇਸ ਸਮਾਗਮ ਮੌਕੇ ਕਾਲਜ ਦੇ ਡੀਨ ਡਾ. ਅਸ਼ੋਕ ਕੁਮਾਰ, ਆਈਐਸਟੀਈ ਦੇ ਚੇਅਰਮੈਨ ਡਾ. ਜੇ ਪੀ ਸਿੰਘ ਅਤੇ ਹੋਸਟਲ ਨੰਬਰ 4 ਦੇ ਵਾਰਡਨ ਤੋਂ ਇਲਾਵਾ ਡਾ. ਸੰਧਿਆ ਸਿੰਘ, ਇੰਜ. ਰਿਤੇਸ਼ ਜੈਨ, ਡਾ. ਮਨਪ੍ਰੀਤ ਸਿੰਘ, ਡਾ. ਮਹੇਸ਼ ਚੰਦ ਸਿੰਘ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਡਾ. ਅਸ਼ੋਕ ਕੁਮਾਰ ਨੇ ਐੱਨਐੱਸਐੱਸ ਵਾਲੰਟੀਅਰਾਂ ਨੂੰ ਸੰਬੋਧਨ ਕੀਤਾ ਅਤੇ ਦੱਸਿਆ ਕਿ ਕਿਵੇਂ ਪਲਾਸਟਿਕ ਦੇ ਥੈਲਿਆਂ ਦੀ ਵਰਤੋਂ ਨੂੰ ਰੋਕਣ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਵਰਗੇ ਛੋਟੇ ਯਤਨਾਂ ਨਾਲ ਸਵੱਛ ਭਾਰਤ ਅਭਿਆਨ ਦੀ ਸਾਰਥਕਤਾ ਸੰਭਵ ਹੋ ਸਕਦੀ ਹੈ। ਅਭਿਆਨ ਦੌਰਾਨ ਐੱਨਐੱਸਐੱਸ ਵਾਲੰਟੀਅਰਾਂ ਵੱਲੋਂ ਕਾਲਜ ਦੇ ਅਹਾਤੇ ਦੀ ਸਫ਼ਾਈ ਕੀਤੀ ਗਈ। ਬਾਅਦ ਵਿੱਚ ਹੋਸਟਲ ਨੰਬਰ 4 ਤੱਕ ਰੈਲੀ ਕੱਢੀ ਗਈ ਅਤੇ ਪੋਸਟਰਾਂ/ਚਾਰਟਾਂ ਦੀ ਮਦਦ ਨਾਲ ਹੋਸਟਲ ਵਾਸੀਆਂ ਨੂੰ ਕੈਂਪਸ ਦੀ ਸਫ਼ਾਈ ਬਾਰੇ ਜਾਗਰੂਕ ਕੀਤਾ ਗਿਆ। ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਐੱਨਐੱਸਐੱਸ ਯੂਨਿਟ ਦੇ ਪ੍ਰੋਗਰਾਮ ਅਫਸਰ ਡਾ. ਸੰਜੇ ਸਤਪੁਤੇ ਨੇ ਕੀਤਾ।