ਪੱਤਰ ਪ੍ਰੇਰਕ
ਦੋਰਾਹਾ, 11 ਮਾਰਚ
ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਕਿਸਾਨ ਅੰਦੋਲਨ ਨੂੰ ਸਮਰਪਿਤ 68ਵਾਂ ਸਾਲਾਨਾ ਸਮਾਗਮ ਮਿੱਤਰ ਸੈਨ ਮੀਤ ਉੱਘੇ ਨਾਵਲਕਾਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਗੁਰਦਿਆਲ ਦਲਾਲ ਅਤੇ ਸੁਰਿੰਦਰ ਰਾਮਪੁਰੀ ਨੇ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ 1988 ਤੋਂ ਦਿੱਤੇ ਜਾ ਰਹੇ ਸਨਮਾਨਾਂ ਸਬੰਧੀ ਜਾਣਕਾਰੀ ਦਿੱਤੀ। ਸਮਾਗਮ ਮੌਕੇ ਸ਼ਾਇਰਾ ਸੁਖਚਰਨਜੀਤ ਕੌਰ ਗਿੱਲ ਦਾ ਸਨਮਾਨ ਪੱਤਰ ਮਾ. ਗੁਰਦਾਸ ਨੇ ਪੜ੍ਹਿਆ ਅਤੇ ਉਨ੍ਹਾਂ ਦੇ ਕਾਵਿ ਸੰਗ੍ਰਹਿ ‘ਦੀਵਾ ਜਗਦਾ ਰਿਹਾ’ ਲਈ ਲਾਭ ਸਿੰਘ ਚਾਤ੍ਰਿਕ ਯਾਦਗਾਰੀ ਸਨਮਾਨ ਪ੍ਰਦਾਨ ਕੀਤਾ ਗਿਆ। ਸ੍ਰੀ ਕੈਲੇ ਦਾ ਸਨਮਾਨ ਪੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਪੜ੍ਹਿਆ ਅਤੇ ਜਸਵੰਤ ਧਮੋਟ ਯਾਦਗਾਰੀ ਸਨਮਾਨ ਪ੍ਰਦਾਨ ਕੀਤਾ ਗਿਆ। ਨਰਿੰਦਰ ਸ਼ਰਮਾ ਦਾ ਸਨਮਾਨ ਪੱਤਰ ਜਗਜੀਤ ਸਿੰਘ ਗੁਰਮ ਨੇ ਪੜ੍ਹਿਆ ਅਤੇ ਕਾਮਰੇਡ ਰਣਧੀਰ ਸਿੰਘ ਯਾਦਗਾਰੀ ਸਨਮਾਨ ਪ੍ਰਦਾਨ ਕੀਤਾ ਗਿਆ। ਇਹ ਸਨਮਾਨ ਸਾਬਕਾ ਸਰਪੰਚ ਅਲਬੇਲ ਸਿੰਘ ਮਾਂਗਟ, ਕਾਮਰੇਡ ਰਣਧੀਰ ਸਿੰਘ ਮਾਂਗਟ, ਕੁਲਵੰਤ ਸਿੰਘ ਗਿੱਲ ਵੱਲੋਂ ਪ੍ਰਦਾਨ ਕੀਤੇ ਗਏ। ਹਰ ਇੱਕ ਸਨਮਾਨ ਵਿਚ 3100 ਰੁਪਏ ਦੀ ਨਗਦ ਰਾਸ਼ੀ ਤੇ ਸਨਮਾਨ ਚਿੰਨ ਸ਼ਾਮਲ ਸਨ। ਸਭਾ ਦੇ ਦੂਜੇ ਦੌਰ ਵਿਚ ਲਾਭ ਸਿੰਘ ਬੇਗੋਵਾਲ਼, ਜਗਮੀਤ ਬਰਾੜ ਮੁਕਤਸਰ, ਰਜਿੰਦਰ ਕੌਰ ਪੰਨੂ, ਅਨਿੱਲ ਫਤਿਹਗੜ੍ਹਜੱਟਾਂ, ਜਰਨੈਲ ਸਿੰਘ ਮਾਂਗਟ, ਹਰਬੰਸ ਰਾਏ, ਕਾਕਾ ਮਰਜਾਰਾ, ਮੇਘ ਸਿੰਘ ਜਵੰਦਾ, ਪੱਪੂ ਬਲਬੀਰ, ਬਲਵੰਤ ਚਿਰਾਗ਼, ਬਲਵਿੰਦਰ ਸਿੰਘ ਜੱਲ੍ਹਾ, ਜਸਪ੍ਰੀਤ ਕੌਰ ਮਾਂਗਟ, ਭਗਵੰਤ ਲਿੱਟ, ਵਿਸ਼ਿਵੰਦਰ ਵਸ਼ਿਸ਼ਟ, ਅਮਨ ਅਜ਼ਾਦ, ਹਰਬੰਸ ਮਾਲਵਾ, ਭੁਪਿੰਦਰ ਡਿਓਟ, ਜਗਦੇਵ ਮਕਸੂਦੜਾ ਨੇੇ ਰਚਨਾਵਾਂ ਪੇਸ਼ ਕੀਤੀਆਂ।