ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 9 ਮਾਰਚ
ਜਮਾਲਪੁਰ ਦੀ ਰਾਜੀਵ ਗਾਂਧੀ ਕਲੋਨੀ ’ਚ 8 ਸਾਲ ਦੇ ਰਜਨੀਸ਼ ਤਿਵਾੜੀ ਅਤੇ ਪੰਜ ਸਾਲ ਦੇ ਮਨੀਸ਼ ਤਿਵਾੜੀ ਦਾ ਕਤਲ ਕਰਨ ਤੋਂ ਬਾਅਦ ਖੁਦਕੁਸ਼ੀ ਕਰਨ ਵਾਲੇ ਮੁਲਜ਼ਮ ਸ਼ੈਲੇਂਦਰ ਦੀ ਲਾਸ਼ ਦਾ ਪੋਸਟਮਾਰਟਮ ਅੱਜ ਹੋ ਗਿਆ। ਵਾਰਦਾਤ ਤੋਂ ਤਿੰਨ ਬਾਅਦ ਫੋਰੈਂਸਿਕ ਮਾਹਿਰ ਡਾਕਟਰ ਦੀ ਅਗਵਾਈ ’ਚ ਪੋਸਟਮਾਰਟਮ ਹੋਇਆ ਤੇ ਪੋਸਟਮਾਰਟਮ ਤੋਂ ਬਾਅਦ ਉਸਦਾ ਵਿਸਰਾ ਜਾਂਚ ਲਈ ਭੇਜ ਦਿੱਤਾ ਗਿਆ। ਡੀਐੱਮਸੀ ਹਸਪਤਾਲ ਦੇ ਮਾਹਿਰ ਡਾਕਟਰਾਂ ਦੇ ਬੋਰਡ ਦੀ ਜਾਂਚ ਪਤਾ ਲੱਗਿਆ ਕਿ ਮੁਲਜ਼ਮ ਨੇ ਤੇਜ਼ਧਾਰ ਹਥਿਆਰ ਨਾਲ ਖੁਦ ਨੂੰ ਕੱਟਿਆ ਸੀ ਤੇ ਉਸ ਤੋਂ ਬਾਅਦ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਸੀ। ਥਾਣਾ ਫੋਕਲ ਪੁਆਇੰਟ ਦੇ ਐਸ.ਐਚ.ਓ. ਇੰਸਪੈਕਟਰ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਸ਼ੈਲੇਂਦਰ ਦੇ ਗਲੇ ’ਤੇ ਕਰੀਬ ਅੱਧਾ ਇੰਚ ਲੰਮਾ ਟੱਕ ਸੀ। ਬਾਕੀ ਜਾਂਚ ਕੀਤੀ ਜਾ ਰਹੀ ਹੈ।