ਮੰਡੀ ਅਹਿਮਦਗੜ੍ਹ: ਜੈਨ ਸਮਾਜ ਦੇ ਸੰਗਠਨਾਂ ਦੇ ਅਹੁਦੇਦਾਰਾਂ ਅਤੇ ਕਾਰਕੁਨਾਂ ਵੱਲੋਂ ਐੱਸਐਸ ਜੈਨ ਸਥਾਨਕ ਵਿੱਚ ਅੱਜ ਕਰਵਾਏ ਗਏ ਸਮਾਗਮ ਦੌਰਾਨ ਵਿਸ਼ਵ ਪੱਧਰ ’ਤੇ ਸ਼ਾਂਤੀ ਅਤੇ ਖੁਸ਼ਹਾਲੀ ਲਈ ਸ਼ਾਂਤੀ ਮਾਰਚ ਅਤੇ ਅਰਦਾਸ ਕੀਤੀ ਗਈ। ਕੌਮੀ ਜੈਨ ਆਗੂ ਸੌਭਾਗਿਆ ਮੁਨੀ ਮਹਾਰਾਜ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਵਿਧਾਇਕ ਅਮਰਗੜ੍ਹ ਪ੍ਰੋ. ਜਸਵੰਤ ਸਿੰਘ ਗੱਜਨਮਾਜਰਾ ਮੁੱਖ ਮਹਿਮਾਨ ਸਨ। ਮੁੱਖ ਪ੍ਰਬੰਧਕ ਅਜੇ ਜੈਨ ਨੇ ਇਸ ਮੌਕੇ ਸੰਬੋਧਨ ਕੀਤਾ। ੲਸ ਮੌਕੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ , ਡਾ ਰਵਿੰਦਰ ਸ਼ਰਮਾ, ਕੌਂਸਲਰ ਵਿਕਾਸ ਕ੍ਰਿਸ਼ਨ ਸ਼ਰਮਾ, ਕਿੱਟੂ ਥਾਪਰ ਅਤੇ ਆਪ ਆਗੂ ਸੰਜੀਵ ਸ਼ਰਮਾ ਹਾਜ਼ਰ ਸਨ । -ਪੱਤਰ ਪ੍ਰੇਰਕ