ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 15 ਜੁਲਾਈ
ਮੁਲਾਜ਼ਮ ਵਰਗ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਘਾਟੇ ਵਾਲਾ ਸੌਦਾ ਕਰਾਰ ਦਿੱਤਾ ਜਾ ਰਿਹਾ ਹੈ। ਸਟਾਫ ਨਰਸਾਂ ਦੇ ਵਫਦ ਨੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੂੰ ਇੱਕ ਮੰਗ ਪੱਤਰ ਸੌਂਪਿਆ। ਮੰਗ ਪੱਤਰ ਦੇਣ ਸਮੇਂ ਸਟਾਫ ਨਰਸਾਂ ਦੇ ਆਗੂ ਸੰਗੀਤ ਬਾਲਾ, ਪਰਮਜੀਤ ਕੌਰ, ਹਰਜੀਤ ਕੌਰ ਆਦਿ ਨੇ ਆਖਿਆ ਕਿ ਵਿਭਾਗ ਦੀਆਂ ਬਾਕੀ ਕੈਟਾਗਰੀਆਂ ਨੂੰ ਸਮੇਂ-ਸਮੇਂ ਸਿਰ ਤਰੱਕੀ ਦਿੱਤੀ ਜਾਂਦੀ ਹੈ ਪਰ ਸਟਾਫ ਨਰਸਾਂ ਦੀ ਸੀਨੀਆਰਤਾ ਸੂਚੀ ਜੋ ਕਿ 2014’ਚ ਬਣੀ ਸੀ ਉਸ ਤੋਂ ਬਾਅਦ ਕੋਈ ਨਵੀਂ ਲਿਸਟ ਤਿਆਰ ਹੀ ਨਹੀਂ ਕੀਤੀ ਗਈ।