ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਅਕਤੂਬਰ
ਪੀਏਯੂ ਦੇ ਕੁਦਰਤੀ ਸਰੋਤ ਅਤੇ ਜੰਗਲਾਤ ਵਿਭਾਗ ਦੇ ਰੁੱਖ ਵਿਗਿਆਨੀ ਡਾ. ਅਸ਼ੋਕ ਕੁਮਾਰ ਧਾਕੜ ਨੂੰ ਕੌਮਾਂਤਰੀ ਕਾਨਫਰੰਸ ਵਿੱਚ ਪੇਪਰ ਪੇਸ਼ਕਾਰੀ ਲਈ ਪਹਿਲਾ ਇਨਾਮ ਹਾਸਲ ਹੋਇਆ। ਇਹ ਕਾਨਫਰੰਸ ਸੁਹਾਂਜਣਾ ਦੇ ਰੁੱਖ ਬਾਰੇ ਤਾਮਿਲਨਾਡੂ ਖੇਤੀ ਯੂਨੀਵਰਸਿਟੀ ਵਿੱਚ ਕਰਵਾਈ ਗਈ। ਡਾ. ਧਾਕੜ ਨੇ ਕਾਨਫਰੰਸ ਦੌਰਾਨ ਪੰਜਾਬ ਦੇ ਹਾਲਾਤ ਵਿਚ ਸੁਹਾਂਜਣਾ ਦੀ ਖੇਤੀ ਬਾਰੇ ਪੇਪਰ ਪੇਸ਼ ਕੀਤਾ।
ਜ਼ਿਕਰਯੋਗ ਹੈ ਕਿ ਡਾ. ਧਾਕੜ ਸੁਹਾਂਜਣਾ ਦੇ ਰੁੱਖ ਵਿੱਚ ਜੈਨੇਟਿਕ ਵਿਕਾਸ ਅਤੇ ਇਸ ਨੂੰ ਮਕਬੂਲ ਕਰਨ ਲਈ ਕੰਮ ਕਰ ਰਹੇ ਹਨ। 2017 ਤੋਂ ਉਨ੍ਹਾਂ ਨੇ ਵਪਾਰਕ ਪੱਧਰ ਦੇ ਸੁਹਾਂਜਣਾ ਕਾਸ਼ਤਕਾਰਾਂ ਲਈ ਪੂਰੇ ਭਾਰਤ ਵਿੱਚ ਕੰਮ ਕੀਤਾ ਹੈ। ਡਾ. ਧਾਕੜ ਨੇ ਸੁਹਾਂਜਣਾ ਨੂੰ ਮੁੱਲ, ਪੋਸ਼ਕ ਤੱਤਾਂ, ਚਾਰੇ ਵਜੋਂ ਵਰਤੋਂ ਆਦਿ ਪੱਖਾਂ ਤੋਂ ਵਿਕਸਿਤ ਕਰਨ ਵਿੱਚ ਯੋਗਦਾਨ ਪਾਇਆ ਹੈ। ਪੀਏਯੂ ਦੇ ਵਾਈਸ ਚਾਂਸਲਰ ਅਤੇ ਮੁੱਖ ਸਕੱਤਰ ਅਨਿਰੁੱਧ ਤਿਵਾੜੀ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਜਸਕਰਨ ਸਿੰਘ ਮਾਹਲ, ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਅਤੇ ਵਿਭਾਗ ਦੇ ਮੁਖੀ ਡਾ. ਸੰਜੀਵ ਚੌਹਾਨ ਨੇ ਡਾ. ਧਾਕੜ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦਿੱਤੀ।