ਪੱਤਰ ਪੇ੍ਰਕ
ਮਾਛੀਵਾੜਾ, 19 ਅਪਰੈਲ
ਮਾਛੀਵਾੜਾ ਮਾਰਕੀਟ ਕਮੇਟੀ ਦੇ ਸਕੱਤਰ ਹਰਮਿੰਦਰਪਾਲ ਸਿੰਘ ਵਲੋਂ ਅੱਜ ਮਾਛੀਵਾੜਾ ਅਨਾਜ ਅਤੇ ਉਪ ਖਰੀਦ ਕੇਂਦਰ ਹੇਡੋਂ ਬੇਟ ਤੇ ਬੁਰਜ ਪਵਾਤ ਵਿੱਚ ਜਾ ਕੇ ਕਿਸਾਨਾਂ ਦੀ ਫਸਲ ਤੁਲਾਈ ਕਰਦੇ ਕੰਡਿਆਂ ਦੀ ਜਾਂਚ ਕੀਤੀ ਗਈ, ਜਿਸ ਵਿਚ 2 ਆੜ੍ਹਤੀ ਵੱਧ ਫਸਲ ਤੋਲਦੇ ਪਾਏ ਗਏ, ਜਿਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਮਾਰਕੀਟ ਕਮੇਟੀ ਸਕੱਤਰ ਹਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਬੁਰਜ ਪਵਾਤ ਵਿੱਚ ਫਸਲ ਦੀ ਤੁਲਾਈ ਕਰਦੇ ਕੰਡਿਆਂ ਦੀ ਜਾਂਚ ਕੀਤੀ ਜਾ ਰਹੀ ਸੀ, ਜਿਸ ’ਚ ਇੱਕ ਆੜ੍ਹਤ ’ਤੇ ਵਜ਼ਨ ਨਾਲੋਂ 250 ਗ੍ਰਾਮ ਵੱਧ ਜਦਕਿ ਇੱਕ ਹੋਰ ਆੜ੍ਹਤੀ ਦੇ ਫੜ੍ਹ ’ਤੇ ਵਜ਼ਨ ਨਾਲੋਂ 200 ਗ੍ਰਾਮ ਵੱਧ ਕਣਕ ਤੋਲੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਫਿਲਹਾਲ ਇਨ੍ਹਾਂ ਆੜ੍ਹਤੀਆਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।