ਲੁਧਿਆਣਾ ਦੀਆਂ ਸੜਕਾਂ ’ਤੇ ਭਾਜਪਾ ਦੇ ਲੱਗੇ ਨਵੇਂ ਬੋਰਡ।-ਫੋਟੋ: ਇੰਦਰਜੀਤ ਵਰਮਾ

ਵਿਰੋਧ ਦੇ ਬਾਵਜੂਦ ਪੰਜਾਬ ਵਿੱਚ ਮੋਦੀ ਦੇ ਨਾਂ ’ਤੇ ਚੋਣ ਲੜੇਗੀ ਭਾਜਪਾ

ਲੁਧਿਆਣਾ ਦੀਆਂ ਸੜਕਾਂ ’ਤੇ ਭਾਜਪਾ ਦੇ ਲੱਗੇ ਨਵੇਂ ਬੋਰਡ।-ਫੋਟੋ: ਇੰਦਰਜੀਤ ਵਰਮਾ

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 19 ਜਨਵਰੀ

ਖੇਤੀ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ ਵੀ ਜਿੱਥੇ ਪੰਜਾਬ ’ਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹੈ, ਇਸ ਦੇ ਬਾਵਜੂਦ ਪੰਜਾਬ ਵਿੱਚ ਭਾਜਪਾ ਵਿਧਾਨ ਸਭਾ 2022 ਦੀਆਂ ਚੋਣਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਹੀ ਲੜੇਗੀ। ਇਸ ਲਈ ਸਨਅਤੀ ਸ਼ਹਿਰ ਵਿੱਚ ਭਾਜਪਾ ਨੇ ਆਪਣੇ ਨਵੇਂ ਬੋਰਡ ਲਗਾ ਦਿੱਤੇ ਹਨ, ਜਿਸ ਵਿੱਚ ਸਭ ਤੋਂ ਮੋਹਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਹੈ। ਉਨ੍ਹਾਂ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਢਾ ਤੇ ਸਿੱਖ ਚਿਹਰੇ ਵਜੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਤੇ ਪੰਜਾਬ ਤੋਂ ਸਿਰਫ਼ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਹੀ ਫੋਟੋ ਹੈ। ਇਨ੍ਹਾਂ ਬੋਰਡਾਂ ਨੂੰ ਦੇਖ ਕੇ ਪਤਾ ਲਗਦਾ ਹੈ ਕਿ ਭਾਜਪਾ ਵੀ ਕਾਂਗਰਸ ਵਾਂਗ ਬਿਨਾਂ ਮੁੱਖ ਮੰਤਰੀ ਚਿਹਰੇ ਤੋਂ ਹੀ ਚੋਣ ਲੜ ਸਕਦੀ ਹੈ। ਬੋਰਡ ਦੇਖ ਕੇ ਭਾਜਪਾ ਦੇ ਹੀ ਆਗੂ ਇਸ ਗੱਲੋਂ ਹੈਰਾਨ ਹਨ ਕਿ ਇਨ੍ਹਾਂ ਬੋਰਡਾਂ ’ਤੇ ਪੰਜਾਬ ਦੇ ਪ੍ਰਧਾਨ ਅਸਵਨੀ ਸ਼ਰਮਾ ਤੋਂ ਇਲਾਵਾ ਪੰਜਾਬ ਦੇ ਕਿਸੇ ਹੋਰ ਆਗੂ ਨੂੰ ਜਗ੍ਹਾ ਨਹੀਂ ਦਿੱਤੀ ਗਈ। ਇਨ੍ਹਾਂ ਬੋਰਡਾਂ ਨੂੰ ਦੇਖ ਕੇ ਭਾਜਪਾ ਆਗੂ ਨਾਰਾਜ਼ ਤਾਂ ਹਨ, ਪਰ ਖੁੱਲ੍ਹ ਕੇ ਕੋਈ ਵੀ ਨਹੀਂ ਬੋਲ ਰਿਹਾ। ਭਾਰਤੀ ਜਨਤਾ ਪਾਰਟੀ ਵੱਲੋਂ ਜੋ ਬੋਰਡ ਲਾਏ ਗਏ ਹਨ, ਉਨ੍ਹਾਂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਅੱਗੇ, ਉਨ੍ਹਾਂ ਦੇ ਇੱਕ ਪਾਸੇ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ, ਗਜਿੰਦਰ ਸ਼ੇਖਾਵਤ, ਔਰਤ ਚਿਹਰੇ ਵਜੋਂ ਮੀਨਾਕਸ਼ੀ ਲੇਖੀ, ਸਿੱਖ ਚਿਹਰੇ ਵਜੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਦੇ ਨਾਲ-ਨਾਲ ਅਸ਼ਵਨੀ ਸ਼ਰਮਾ ਨੂੰ ਜਗ੍ਹਾ ਦਿੱਤੀ ਗਈ ਹੈ। ਸਥਾਨਕ ਆਗੂਆਂ ਇਨ੍ਹਾਂ ਬੋਰਡਾਂ ਵਿੱਚ ਕੋਈ ਥਾਂ ਨਹੀਂ ਦਿੱਤੀ ਗਈ। ਜਦੋਂ ਕਿ ਭਾਜਪਾ ਦੇ ਕਈ ਸੀਨੀਅਰ ਨੇਤਾ ਹਨ, ਜਿਵੇਂ ਮੰਨੋਰੰਜਨ ਕਾਲੀਆ, ਸ਼ਵੇਤ ਮਲਿਕ, ਜੀਵਨ ਗੁਪਤਾ, ਰਜਿੰਦਰ ਭੰਡਾਰੀ ਆਦਿ। ਇਨ੍ਹਾਂ ਬੋਰਡਾਂ ਨੂੰ ਦੇਖ ਕੇ ਸਾਫ਼ ਲਗਦਾ ਹੈ ਕਿ ਇਸ ਵਾਰ ਦੀਆਂ ਚੋਣਾਂ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਹੀ ਲੜੇਗੀ।

ਪ੍ਰਧਾਨ ਮੋਦੀ ਹੀ ਸਾਡੇ ਸਟਾਰ ਪ੍ਰਚਾਰਕ, ਕਿਸੇ ਦੀ ਨਹੀਂ ਹੁੰਦੀ ਅਣਦੇਖੀ

ਭਾਜਪਾ ਦੇ ਬੁਲਾਰੇ ਅਨਿਲ ਸਰੀਨ ਦਾ ਕਹਿਣਾ ਹੈ ਕਿ ਭਾਜਪਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਸਟਾਰ ਪ੍ਰਚਾਰਕ ਤੇ ਮਾਰਗ ਦਰਸ਼ਕ ਹਨ। ਹਰ ਚੋਣ ਉਨ੍ਹਾਂ ਦੀ ਅਗਵਾਈ ’ਚ ਹੀ ਲੜੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਥਾਨਕ ਪਾਰਟੀ ਆਗੂਆਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਸਾਰਿਆਂ ਦੀ ਆਪਣੀ ਆਪਣੀ ਜ਼ਿੰਮੇਵਾਰੀ ਹੈ ਤੇ ਉਸ ਦੇ ਹਿਸਾਬ ਨਾਲ ਹੀ ਹਰ ਆਗੂ ਨੂੰ ਸਹੀ ਸਥਾਨ ਮਿਲਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All