ਦੋਰਾਹਾ: ਨਗਰ ਕੌਂਸਲ ਦੋਰਾਹਾ ਦੇ ਹਾਊਸ ਦੀ ਮੀਟਿੰਗ ਸੁਦਰਸ਼ਨ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਵੱਖ ਵੱਖ ਪਹਿਲੂਆਂ ਤੋਂ ਆ ਰਹੇ ਖ਼ਰਚਿਆਂ ’ਤੇ ਚਰਚਾ ਕਰਨ ਉਪਰੰਤ ਸਾਲ 2022-23 ਲਈ 14 ਕਰੋੜ 71 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ। ਪ੍ਰਧਾਨ ਸ਼ਰਮਾ ਨੇ ਕੌਂਸਲ ਦੇ ਕਰਮਚਾਰੀਆਂ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮੂਹ ਕੌਂਸਲਰ ਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿਚ ਸ਼ਹਿਰ ਦੇ ਵਿਕਾਸ ਲਈ ਲੋਕ ਹਿੱਤ ਫ਼ੈਸਲੇ ਲਏ ਜਾਣਗੇ। ਉਨ੍ਹਾਂ ਕਿਹਾ ਕਿ ਕੂੜੇ ਦਾ ਡੰਪ ਡੀਸੀ ਲੁਧਿਆਣਾ ਦੇ ਹੁਕਮਾਂ ’ਤੇ ਇਕ ਨਿੱਜੀ ਕੰਪਨੀ ਵੱਲੋਂ ਖਾਦ ਬਣਾ ਕੇ ਚੁੱਕਿਆ ਜਾ ਰਿਹਾ ਹੈ। ਇਸ ਮੌਕੇ ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ, ਕੁਲਜਿੰਦਰ ਸਿਘ, ਰਣਜੀਤ ਸਿੰਘ, ਬਲਜੀਤ ਕੌਰ, ਸ਼ੀਲਾ ਰਾਣੀ, ਪ੍ਰੀਆ ਸ਼ਰਮਾ, ਰੁਚੀ ਸ਼ਰਮਾ ਆਦਿ ਹਾਜ਼ਰ ਸਨ। -ਪੱਤਰ ਪ੍ਰੇਰਕ