ਮਾਛੀਵਾੜਾ: ਚੋਰੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਅੱਜ ਥਾਣਾ ਮੁਖੀ ਇੰਸਪੈਕਟਰ ਭਿੰਦਰ ਸਿੰਘ ਖੰਗੂੜਾ ਵਲੋਂ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਜਾ ਕੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ। ਥਾਣਾ ਮੁਖੀ ਨੇ ਕਿਹਾ ਕਿ ਪੁਲੀਸ ਵਲੋਂ ਲੋਕਾਂ ਦੀ ਸੁਰੱਖਿਆ ਲਈ ਆਪਣੇ ਤੌਰ ’ਤੇ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ ਅਤੇ ਰਾਤ ਸਮੇਂ ਗਸ਼ਤ ਪਾਰਟੀਆਂ ਵੀ ਵਧਾ ਦਿੱਤੀਆਂ ਹਨ ਪਰ ਫਿਰ ਵੀ ਦੁਕਾਨਦਾਰ ਰਾਤ ਨੂੰ ਚੌਕੀਦਾਰਾਂ ਦੀ ਗਿਣਤੀ ਵਧਾਉਣ ਤਾਂ ਜੋ ਚੋਰੀ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕਈ ਥਾਵਾਂ ’ਤੇ ਬਜ਼ਾਰਾਂ ਵਿਚ ਚੌਕੀਦਾਰ ਬਿਲਕੁਲ ਵੀ ਨਹੀਂ ਹਨ ਜਿਸ ਕਾਰਨ ਚੋਰ ਅਜਿਹੀ ਸਥਿਤੀ ਦਾ ਲਾਭ ਲੈ ਕੇ ਚੋਰੀ ਕਰ ਜਾਂਦੇ ਹਨ। -ਪੱਤਰ ਪ੍ਰੇਰਕ