ਸੰਤੋਖ ਗਿੱਲ
ਗੁਰੂਸਰ ਸੁਧਾਰ, 29 ਜੁਲਾਈ
ਮਾਰਕੀਟ ਕਮੇਟੀ ਮੁੱਲਾਂਪੁਰ ਦਾਖਾ ਦੇ ਚੇਅਰਮੈਨ ਮਨਜੀਤ ਸਿੰਘ ਭਰੋਵਾਲ ਅਤੇ ਉਪ ਚੇਅਰਮੈਨ ਸ਼ਾਮ ਲਾਲ ਜਿੰਦਲ ਨੇ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ। ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ, ਹਲਕਾ ਇੰਚਾਰਜ ਕੈਪਟਨ ਸੰਦੀਪ ਸਿੰਘ ਸੰਧੂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਅਹੁਦੇਦਾਰਾਂ ਅਤੇ ਨਵੇਂ ਬਣੇ ਮੈਂਬਰਾਂ ਨੂੰ ਵਧਾਈ ਦਿੱਤੀ। ਕੈਬਨਿਟ ਮੰਤਰੀ ਆਸ਼ੂ ਤੇ ਕੈਪਟਨ ਸੰਧੂ ਨੇ ਮਾਰਕੀਟ ਕਮੇਟੀ ਦੇ ਨਵੇਂ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਲੋਕ ਸੇਵਾ ਦਾ ਪਾਠ ਵੀ ਪੜ੍ਹਾਇਆ। ਜਸਵੀਰ ਸਿੰਘ ਖੰਡੂਰ, ਗੁਰਜੀਤ ਸਿੰਘ ਈਸੇਵਾਲ, ਚਰਨਜੀਤ ਅਰੋੜਾ, ਗਗਨਦੀਪ ਸਿੰਘ, ਪ੍ਰੇਮ ਸਿੰਘ, ਜਸਪ੍ਰੀਤ ਸਿੰਘ ਹੈਪੀ, ਸਤਿਨਾਮ ਸਿੰਘ ਸੱਤੂ, ਗੁਰਮੇਲ ਸਿੰਘ ਮੋਰਕਰੀਮਾ, ਤਰਸੇਮ ਸਿੰਘ ਰੁੜਕਾ, ਸੁਖਮਿੰਦਰ ਸਿੰਘ ਬਸੈਮੀ, ਜਗਦੀਸ਼ ਸਿੰਘ ਪੰਡੋਰੀ, ਨਿਰਭੈ ਸਿੰਘ, ਗੁਰਜੀਤ ਸਿੰਘ ਬੀਬੀ ਰਾਜਪ੍ਰੀਤ ਕੌਰ ਬਾਜਵਾ ਨੇ ਮੈਂਬਰ ਵਜੋਂ ਹਲਫ਼ ਲਿਆ।