ਪੱਤਰ ਪ੍ਰੇਰਕ
ਪਾਇਲ, 18 ਜੁਲਾਈ
ਇੱਥੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਇਲ ਵਿੱਚਲ ਬਲਾਕ ਨੋਡਲ ਅਫਸਰ ਕਰਮਜੀਤ ਕੌਰ ਅਤੇ ਸੌਰਭ ਮੈਨਰੋ ਹੈਡਮਾਸਟਰ ਚੀਮਾ ਸਕੂਲ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਇਲ (ਲੜਕੇ) ਵਿੱਚ ਬਲਾਕ ਦੋਰਾਹਾ ਦੇ ਸਕੂਲਾਂ ਦੇ ਬੱਚਿਆਂ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ 10 ਸਕੂਲਾਂ ਦੇ ਛੇਵੀਂ ਤੋਂ +2 ਤੱਕ ਦੇ ਬੱਚਿਆਂ ਨੇ ਹਿੱਸਾ ਲਿਆ। ਜੇਤੂਆਂ ਨੂੰ ਬਲਾਕ ਨੋਡਲ ਅਫਸਰ ਦੋਰਾਹਾ ਕਰਮਜੀਤ ਕੌਰ ਗਿੱਲ ਵੱਲੋਂ ਇਨਾਮ ਵੰਡੇ ਗਏ। ਪ੍ਰਿੰਸੀਪਲ ਕਰਮਜੀਤ ਕੌਰ ਗਿੱਲ ਨੇ ਦੱਸਿਆ ਕਿ ਸੁੰਦਰ ਲਿਖਾਈ ਮੁਕਾਬਲੇ ਵਿੱਚ ਮਿਡਲ ਵਰਗ ਵਿੱਚੋਂ ਮਨਜੀਤ ਕੌਰ ਜਮਾਤ ਛੇਵੀਂ ਸਰਕਾਰੀ ਹਾਈ ਸਕੂਲ ਘੁਡਾਣੀ ਖੁਰਦ ਨੇ ਪਹਿਲਾ ਅਤੇ ਸੈਕੰਡਰੀ ਵਰਗ ਵਿੱਚੋਂ ਗੁਰਸਿਮਰਨ ਕੌਰ +2 ਘੁਡਾਣੀ ਕਲਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਸਲੋਗਨ ਮੁਕਾਬਲੇ ਵਿੱਚੋਂ ਮਿਡਲ ਵਰਗ ਦੀ ਸੁਭਦੀਪ ਕੌਰ ਬੁਆਣੀ ਅੱਵਲ ਅਤੇ ਸੈਕੰਡਰੀ ਵਰਗ ਵਿੱਚੋਂ ਗਗਨਦੀਪ ਕੌਰ ਬੁਆਣੀ ਜਮਾਤ ਦਸਵੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਕਵਿਤਾਵਾਂ ਵਿੱਚੋਂ ਸੰਯੋਗ ਕੌਰ ਘੁਡਾਣੀ ਕਲਾਂ ਨੇ ਪਹਿਲਾ ਅਤੇ ਸੈਕੰਡਰੀ ਵਰਗ ਵਿੱਚੋਂ ਸੁਨੈਨਾ ਦੋਰਾਹਾ ਅੱਵਲ ਰਹੀ।