ਪੱਤਰ ਪ੍ਰੇਰਕ
ਸਮਰਾਲਾ, 27 ਮਈ
ਤਿੰਨ ਖੱਬੀਆਂ ਪਾਰਟੀਆਂ ਵੱਲੋਂ ਮਹਿੰਗਾਈ ਤੇ ਬੇਰੁਜ਼ਗਾਰੀ ਖ਼ਿਲਾਫ਼ ਅੱਜ ਇਥੇ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦਿੱਤਾ। ਪ੍ਰਦਰਸ਼ਨ ਦੀ ਅਗਵਾਈ ਤਹਿਸੀਲ ਸਕੱਤਰ ਕਾਮਰੇਡ ਨਿੱਕਾ ਸਿੰਘ ਖੇੜਾ ਅਤੇ ਸੀਪੀਆਈ(ਐੱਮ) ਤਹਿਸੀਲ ਸਮਰਾਲਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਕੀਤੀ। ਇਸ ਮੌਕੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੀ ਪਹੁੰਚੇ ਹੋਏ ਸਨ। ਉਨ੍ਹਾਂ ਕਿਹਾ ਮੋਦੀ ਸਰਕਾਰ ਦੇ ਰਾਜ ਵਿੱਚ ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਮੋਦੀ ਸਰਕਾਰ ਦਾ ਜ਼ਿਆਦਾ ਜ਼ੋਰ ਕਾਰਪੋਰੇਟ ਘਰਾਣਿਆਂ ਨੂੰ ਵੱਧ ਤੋਂ ਵੱਧ ਲਾਭ ਪਹੁੰਚਾਉਣ ’ਤੇ ਲੱਗਿਆ ਹੋਇਆ ਹੈ। ਇਹੋ ਕਾਰਨ ਹੈ ਕਿ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਮਹਿੰਗਾਈ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਮਹਿੰਗਾਈ ਸਿਖ਼ਰਾਂ ’ਤੇ ਪੁੱਜ ਗਈ ਹੈ। ਪਿਛਲੇ 12-13 ਸਾਲ ਦਾ ਮਹਿੰਗਾਈ ਦਾ ਰਿਕਾਰਡ ਤੋੜ ਦਿੱਤਾ ਹੈ। ਖਾਣ-ਪੀਣ ਵਾਲੀਆਂ ਸਾਰੀਆਂ ਵਸਤਾਂ ਦੀ ਕੀਮਤ ਲਗਾਤਾਰ ਵੱਧ ਰਹੀ ਹੈ। ਮਹਿੰਗਾਈ ਲਗਾਤਾਰ ਵੱਧ ਰਹੀ ਹੈ ਪਰ ਲੋਕਾਂ ਦੀ ਆਮਦਨ ਉੱਥੇ ਹੀ ਖੜ੍ਹੀ ਹੈ। ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਹਰਪਾਲ ਸਿੰਘ ਪੂਰਬਾ, ਜ਼ਿਲ੍ਹਾ ਕਮੇਟੀ ਮੈਂਬਰ ਭਜਨ ਸਿੰਘ ਸਮਰਾਲਾ, ਪ੍ਰਕਾਸ਼ ਸਿੰਘ ਉਦੋਵਾਲ, ਮਸਤਾ ਸਿੰਘ ਜੱਸੋਵਾਲ, ਨਿਰਮਲ ਸਿੰਘ ਮੁਗਲੇਵਾਲ, ਸ਼ਿਗਾਰਾਂ ਸਿੰਘ ਜਾਤੀਵਾਲ, ਹਰਦੇਵ ਸਿੰਘ ਬਾਗ, ਦਿਲਬਾਰਾ ਸਿੰਘ ਬੌਂਦਲੀ, ਸਤਨਾਮ ਸਿੰਘ ਟੋਡਰਪੁਰ, ਕੁਲਦੀਪ ਕੌਰ ਗਹਿਲੇਵਾਲ, ਸੁਖਦੇਵ ਸਿੰਘ ਮੁਸ਼ਕਾਬਾਦ, ਮੇਵਾ ਸਿੰਘ ਕੁੱਲੇਵਾਲ, ਬਲਜੀਤ ਸਿੰਘ ਜੁਲਫਗੜ੍ਹ, ਗੁਰਦੀਪ ਸਿੰਘ ਢੋਲਣਵਾਲ, ਨਾਯਰ ਸਿੰਘ, ਕਮਲੇਸ਼ ਕੌਰ ਬਗਲੀ, ਛਿੰਦਰਪਾਲ ਮੁਗਲੇਵਾਲ, ਗੁਰਦੀਪ ਸਿੰਘ, ਬਲਦੇਵ ਸਿੰਘ ਈਸਾਪੁਰ, ਮਨਜੀਤ ਸਿੰਘ ਬੌਂਦਲੀ ਅਤੇ ਪ੍ਰੇਮ ਖੇੜਾ ਆਦਿ ਹਾਜ਼ਰ ਸਨ।