ਜੋਗਿੰਦਰ ਸਿੰਘ ਓਬਰਾਏ
ਖੰਨਾ, 11 ਨਵੰਬਰ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ ਕੋਟਾਂ ਵਿੱਚ ਗੁਰੂ ਤੇਗ ਬਹਾਦਰ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜ਼ੋਨ-ਏ ਲੁਧਿਆਣਾ ਦਾ ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ ਸ਼ੁਰੂ ਹੋਇਆ, ਜਿਸ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੀਤਾ। ਉਨ੍ਹਾਂ ਕਾਲਜ ਦੀ ਚਾਰਦੀਵਾਰੀ ਲਈ 5 ਲੱਖ ਰੁਪਏ ਦੀ ਗ੍ਰਾਂਟ ਦੇਣ ਅਤੇ 100 ਅੰਮ੍ਰਿਤਧਾਰੀ ਵਿਦਿਆਰਥੀਆਂ ਲਈ ਮੁਫ਼ਤ ਸਿੱਖਿਆ ਦਾ ਐਲਾਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਕ੍ਰਿਪਾਲ ਸਿੰਘ ਬਡੂੰਗਰ, ਸੁਖਮਿੰਦਰ ਸਿੰਘ, ਡਾ. ਸੁਖਬੀਰ ਸਿੰਘ, ਰਘਬੀਰ ਸਿੰਘ ਸਹਾਰਨਮਾਜਰਾ, ਹਰਪਾਲ ਸਿੰਘ ਜੱਲਾ ਅਤੇ ਡਾ. ਨਿਰਮਲ ਜੌੜਾ ਨੇ ਵਿਚਾਰ ਰੱਖੇ। ਇਸ ਮੌਕੇ ਗਰੁੱਪ ਸ਼ਬਦ ਵਿਚ ਏਐੱਸ ਕਾਲਜ ਖੰਨਾ ਨੇ ਪਹਿਲਾ, ਭਜਨ ਵਿਚ ਗੁਰੂ ਨਾਨਕ ਕਾਲਜ ਦੋਰਾਹਾ ਨੇ ਪਹਿਲਾ, ਗਜ਼ਲ ’ਚ ਐੱਸਸੀਡੀ ਕਾਲਜ ਨੇ ਪਹਿਲਾ, ਗੀਤ ’ਚ ਜੀਜੀਐੱਨ ਖਾਲਸਾ ਕਾਲਜ ਲੁਧਿਆਣਾ ਨੇ ਪਹਿਲਾ, ਗੁੱਡੀਆਂ ਪਟੋਲੇ ’ਚ ਆਤਮ ਵੱਲਭ ਜੈਨ ਕਾਲਜ ਨੇ ਪਹਿਲਾ, ਪਰਾਂਦਾ ਬੁਣਨ ’ਚ ਏਐੱਸ ਕਾਲਜ ਪਹਿਲੇ, ਛਿੱਕੂ ਬਣਾਉਣ ’ਚ ਆਤਮ ਵੱਲਭ ਪਹਿਲੇ, ਨਾਲਾ ਬੁੁਣਨ ’ਚ ਐੱਸਸੀਡੀ ਕਾਲਜ ਪਹਿਲੇ, ਖਿੱਦੋ ਬਣਾਉਣ ’ਚ ਮਾਤਾ ਗੰਗਾ ਕਾਲਜ ਪਹਿਲੇ, ਪੀੜ੍ਹੀ ਬਣਉਣ ’ਚ ਆਤਮ ਵੱਲਭ ਜੈਨ ਪਹਿਲੇ, ਰੱਸਾ ਵੱਟਣ ’ਚ ਆਤਮ ਵੱਲਭ ਕਾਲਜ ਪਹਿਲੇ, ਈਨੂ ਬਣਉਣ ’ਚ ਆਤਮ ਵੱਲਭ ਜੈਨ ਪਹਿਲੇ, ਕਲਾਸੀਕਲ ਮਿਊਜ਼ਿਕ ਵੋਕਲ ’ਚ ਗੁਰੂ ਨਾਨਕ ਕਾਲਜ ਪਹਿਲੇ, ਕਵਿਤਾ ਉਚਾਰਨ ’ਚ ਆਤਮ ਵੱਲਭ ਪਹਿਲੇ, ਅੰਗਰੇਜ਼ੀ ਸੁੰਦਰ ਲਿਖਾਈ ’ਚ ਆਰੀਆ ਕਾਲਜ ਨੇ ਪਹਿਲਾ, ਲੋਕ ਗੀਤ ’ਚ ਗੁਰੂ ਨਾਨਕ ਕਾਲਜ ਨੇ ਪਹਿਲਾ ਸਥਾਨ ਹਾਸਲ ਕੀਤਾ।