ਖੇਤਰੀ ਪ੍ਰਤੀਨਿਧ
ਲੁਧਿਆਣਾ, 21 ਜੂਨ
ਸ਼ਹਿਰ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਵੱਲੋਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਰਾਮਗੜ੍ਹੀਆ ਕਾਲਜ ਵਿੱਚ ਐੱਨਐੱਸਐੱਸ ਅਤੇ ਐੱਨਸੀਸੀ ਯੂਨਿਟ ਦੇ ਸਹਿਯੋਗ ਨਾਲ ਵਿਦਿਆਰਥਣਾਂ ਨੇ ਯੋਗ ਆਸਣ ਕਰ ਕੇ ਯੋਗ ਦਿਵਸ ਮਨਾਇਆ। ਇਸੇ ਤਰ੍ਹਾਂ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਡਲ ਗ੍ਰਾਮ ਵਿੱਚ ਐੱਨਐੱਸਐੱਸ ਅਤੇ ਐੱਨਸੀਸੀ ਕੈਡਿਟਾਂ ਨੇ ਯੋਗ ਦਿਹਾੜਾ ਮਨਾਇਆ।
ਜੀਐੱਨਕੇਸੀਡਬਲਿਯੂ ਵਿੱਚ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਪੀਏਯੂ ਵਿੱਚ ਵੀ ਯੋਗ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਯੋਗ ਕੈਂਪ ਵਿੱਚ 300 ਦੇ ਕਰੀਬ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ। ਡੀਏਵੀ ਸਕੂਲ ਪੱਖੋਵਾਲ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਕਰਵਾਏ ਸਮਾਗਮ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸ਼ਿਰਕਤ ਕੀਤੀ। ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵਿੱਚ ਕਮਾਂਡਿੰਗ ਅਫਸਰ ਕਰਨਲ ਐੱਸਕੇ ਭਾਰਦਵਾਜ, ਕੈਪਟਨ ਡਾ. ਨਿਤਿਨ ਦੇਵ ਸਿੰਘ ਅਤੇ ਡਾ. ਪ੍ਰੇਮ ਪ੍ਰਕਾਸ਼ ਦੂਬੇ ਨੇ ਸਾਰੇ ਸਟਾਫ ਅਤੇ ਐੱਨਸੀਸੀ ਇਕਾਈ ਦੇ 150 ਕੈਡਿਟਾਂ ਨਾਲ ਮਿਲ ਕੇ ਯੋਗ ਆਸਣ ਕੀਤੇ। ਇਸੇ ਤਰ੍ਹਾਂ ਸਪਰਿੰਗ ਡੇਲ ਪਬਲਿਕ ਸਕੂਲ ਵਿੱਚ ਚੇਅਰਪਰਸਨ ਅਵਿਨਾਸ਼ ਕੌਰ ਵਾਲੀਆ ਦੀ ਅਗਵਾਈ ਵਿੱਚ ਬੱਚਿਆਂ ਨੇ ਆਪੋ-ਆਪਣੇ ਘਰਾਂ ਵਿੱਚ ਯੋਗ ਆਸਣ ਕਰ ਕੇ ਅੰਤਰ-ਰਾਸ਼ਟਰੀ ਯੋਗ ਦਿਵਸ ਵਿੱਚ ਹਿੱਸਾ ਲਿਆ।
ਸਮਰਾਲਾ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਸਮਰਾਲਾ ਵਿੱਚ ਐੱਨਸੀਸੀ ਕੈਡਿਟਾਂ ਅਤੇ ਵਿਦਿਆਰਥੀਆਂ ਵੱਲੋਂ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ। ਇਸੇ ਤਰ੍ਹਾਂ ਕੋਰਟ ਕੰਪਲੈਕਸ ਵਿੱਚ ਕੌਮਾਂਤਰੀ ਯੋਗ ਦਿਵਸ ਮੌਕੇ ਜੱਜ ਸਿੰਕੂ ਕੁਮਾਰ ਅਤੇ ਜਸਵੀਰ ਕੌਰ ਪੀਐੱਲਵੀ ਵੱਲੋਂ ਸਮਾਗਮ ਕਰਵਾਇਆ ਕੀਤਾ ਗਿਆ। ਸਮਾਗਮ ਮੌਕੇ ਸਮੂਹ ਸਟਾਫ ਅਤੇ ਹੋਰ ਵਿਅਕਤੀਆਂ ਵੱਲੋਂ ਸਫੇਦ ਟੀ-ਸ਼ਰਟਾਂ ਪਾ ਕੇ ਸ਼ਮੂਲੀਅਤ ਕੀਤੀ ਗਈ।
ਕੁੱਪ ਕਲਾਂ (ਪੱਤਰ ਪ੍ਰੇਰਕ): ਇਥੇ ਇਸਲਾਮੀਆ ਹਾਈ ਸਕੂਲ ਰੋਹੀੜਾ ਵਿਖੇ ਬੱਚਿਆਂ ਨਾਲ ਅਧਿਆਪਕਾਂ ਵੱਲੋਂ ਯੋਗ ਦਿਵਸ ਮਨਾਇਆ ਗਿਆ। ਹੈੱਡਮਾਸਟਰ ਮੁਹੰਮਦ ਜਾਵੇਦ ਨਜ਼ੀਰ ਅਤੇ ਡੀਪੀਈ ਮਾਸਟਰ ਅਬਦੁਲ ਰਸ਼ੀਦ ਨੇ ਪਿੰਡ ਰੋਹੀੜਾ ਦੇ ਬੌਕਸਿੰਗ ਸੈਂਟਰ ਵਿੱਚ ਸਕੂਲੀ ਬੱਚਿਆਂ ਨੂੰ ਅਜੋਕੇ ਸਮੇਂ ਵਿੱਚ ਤਣਾਅ ਮੁਕਤ ਜ਼ਿੰਦਗੀ ਜਿਉਣ ਲਈ ਵੱਖ-ਵੱਖ ਯੋਗਾ ਟਿਪਸ ਸਮਝਾਏ ਅਤੇ ਕਰਵਾਏ ਗਏ।
ਕਮਿਊਨਿਟੀ ਹੈਲਥ ਸੈਂਟਰ ਮਾਨੂੰਪੁਰ ’ਚ ਸਮਾਗਮ
ਖੰਨਾ (ਨਿੱਜੀ ਪੱਤਰ ਪ੍ਰੇਰਕ): ਇਥੋਂ ਦੇ ਨੇੜਲੇ ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਵਿਸ਼ਵ ਯੋਗ ਦਿਵਸ ਮਨਾਇਆ। ਇਸ ਮੌਕੇ ਡਾ. ਰਵੀ ਦੱਤ ਨੇ ਕਿਹਾ ਕਿ ਹਰ ਸਾਲ 21 ਜੂਨ ਨੂੰ ਇਹ ਦਿਨ ਮਨਾਇਆ ਜਾਂਦਾ ਹੈ, ਜਿਸਦਾ ਮੁੱਖ ਮਕਸਦ ਆਮ ਲੋਕਾਂ ਨੂੰ ਯੋਗ ਦੇ ਫਾਇਦਿਆਂ ਬਾਰੇ ਜਾਗਰੂਕ ਕਰਨਾ ਹੈ। ਇਸ ਮੌਕੇ ਡਾ. ਨਵਜੋਤ ਅਤੇ ਡਾ. ਰਾਜਵੀਰ ਕੌਰ ਨੇ ਕਿਹਾ ਕਿ ਯੋਗ ਸਾਹ ਸਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿਚ ਸਹਾਈ ਹੁੰਦਾ ਹੈ। ਇਸੇ ਤਰ੍ਹਾਂ ਦੇ ਇਥੋਂ ਦੇ ਗੁਰੂ ਤੇਗ ਬਹਾਦਰ ਸਕੂਲ ਵਿੱਚ ਸਰੀਰਕ ਤੰਦਰੁਸਤੀ ਲਈ ਭਾਰਤੀ ਯੋਗ ਸੰਸਥਾਨ ਦੋਰਾਹਾ ਦੇ ਸਹਿਯੋਗ ਨਾਲ 8ਵਾਂ ਅੰਤਰ ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ। ਜਿਸ ਵਿੱਚ 50 ਮੈਂਬਰਾਂ ਨੇ ਹਿੱਸਾ ਲਿਆ। ਮੁੱਖ ਮਹਿਮਨ ਵਜੋਂ ਸ਼ਾਮਲ ਹੋਏ ਪ੍ਰਿੰਸੀਪਲ ਗੁਰਿੰਦਰ ਸਿੰਘ ਹੂੰਝਣ ਨੇ ਯੋਗ ਕਰਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।