ਨਿੱਜੀ ਪੱਤਰ ਪ੍ਰੇਰਕ
ਖੰਨਾ, 30 ਅਕਤੂਬਰ
ਵਿਆਹੁਤਾ ਨੂੰ ਦਾਜ ਲਈ ਪ੍ਰੇਸ਼ਾਨ ਕਰਨ ਦੇ ਦੋਸ਼ ਅਧੀਨ ਥਾਣਾ ਸਿਟੀ ਦੀ ਪੁਲੀਸ ਵੱਲੋਂ ਉਸ ਦੇ ਪਤੀ, ਸਹੁਰਾ ਤੇ ਸੱਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਪੁਲੀਸ ਨੂੰ ਦਿੱਤੀ ਦਰਖਾਸਤ ਰਾਹੀਂ ਰਾਜਬੀਰ ਕੌਰ ਪੁੱਤਰੀ ਜੋਗਿੰਦਰ ਸਿੰਘ ਵਾਸੀ ਖੰਨਾ ਨੇ ਦੱਸਿਆ ਕਿ ਉਸ ਦਾ ਵਿਆਹ ਪ੍ਰਗਟ ਸਿੰਘ ਵਾਸੀ ਖਾਬੜਾ ਜ਼ਿਲ੍ਹਾ ਰੋਪੜ ਨਾਲ ਹੋਇਆ ਸੀ। ਕੁਝ ਸਮਾਂ ਬਾਅਦ ਉਸ ਨੂੰ ਦਾਜ ਲਈ ਪ੍ਰੇਸ਼ਾਨ ਕੀਤਾ ਜਾਣ ਲੱਗਾ ਅਤੇ ਇਸ ਦੌਰਾਨ ਉਸ ਦੇ ਘਰ ਲੜਕੀ ਪੈਦਾ ਹੋਣ ’ਤੇ ਸਹੁਰਾ ਪਰਿਵਾਰ ਨੇ ਘਰੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ। ਜਾਂਚ ਅਧਿਕਾਰੀ ਜਗਤਾਰ ਸਿੰਘ ਨੇ ਕਿਹਾ ਕਿ ਰਾਜਬੀਰ ਦੇ ਪਤੀ ਪ੍ਰਗਟ ਸਿੰਘ, ਸਹੁਰਾ ਰਣਜੀਤ ਸਿੰਘ ਤੇ ਸੱਸ ਚਰਨਜੀਤ ਕੌਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।