ਜਗਰਾਉਂ: ‘ਗਰੀਨ ਮਿਸ਼ਨ ਪੰਜਾਬ’ ਟੀਮ ਇਕਾਈ ਜਗਰਾਉਂ ਦੀ ਵਰਕਰ ਦਾ ਸਮਾਜ ਸੇਵੀ ਸੰਸਥਾ ‘ਲੋਕ ਸੇਵਾ ਸੁਸਾਇਟੀ’ ਵੱਲੋਂ ਸਨਮਾਨ ਕੀਤਾ ਗਿਆ। ‘ਗਰੀਨ ਮਿਸ਼ਨ ਪੰਜਾਬ’ ਟੀਮ ਦੇ ਆਗੂ ਸਤਪਾਲ ਦੇਹੜਕਾ, ਪ੍ਰੋ. ਕਰਮ ਸਿੰਘ ਸੰਧੂ, ਮੇਜਰ ਸਿੰਘ ਛੀਨਾ ਸਾਹਿਤਕਾਰ ਤੇ ਹਰਨਰਾਇਣ ਢਿੱਲੋਂ ਨੇ ਆਖਿਆ ਕਿ ਕੰਚਨ ਗੁਪਤਾ ਵੱਲੋਂ ਘਰੇਲੂ ਰੁਝੇਵਿਆਂ ’ਚੋਂ ਸਮਾਂ ਕੱਢ ਕੇ ਟੀਮ ਵੱਲੋਂ ਲਾਲਾ ਲਾਜਪੱਤ ਰਾਏ ਯਾਦਗਾਰੀ ਬੱਸ ਟਰਮੀਨਲ, ਬੇਸਿਕ ਸਕੂਲ, ਵਿਗਿਆਨ ਖੋਜ ਕਾਲਜ ਸਣੇ ਹੋਰ ਸੇਵਾਵਾਂ ’ਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਸ਼ਹਿਰ ਨੂੰ ਹਰਿਆ-ਭਰਿਆ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। -ਪੱਤਰ ਪ੍ਰੇਰਕ