ਲੁਧਿਆਣਾ: ਇੱਥੋਂ ਦੇ ਪਿਡ ਭਨੌਹੜ ਦੇ ਗੁਰਮਨਦੀਪ ਸਿੰਘ ਭੱਠਲ ਨੇ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਲਈ ਆਲ ਇੰਡੀਆ ਸੈਨਿਕ ਸਕੂਲ ਐਂਟਰੈਂਸ ਐਗਜ਼ਾਮੀਨੇਸ਼ਨ (ਏਆਈਐਸਐਸਈਈ) ਪ੍ਰੀਖਿਆ ਵਿੱਚੋਂ ਦੇਸ਼ ਭਰ ’ਚੋਂ 131ਵਾਂ ਰੈਂਕ ਪ੍ਰਾਪਤ ਕਰਕੇ ਪੰਜਾਬ ਸੂਬੇ ਦਾ ਨਾਂ ਹੋਰ ਉੱਚਾ ਕੀਤਾ ਹੈ। ਗੁਰਮਨਦੀਪ ਭੱਠਲ ਸਥਾਨਕ ਪੀਸ ਪਬਲਿਕ ਸਕੂਲ ਦਾ ਅੱਠਵੀਂ ਦਾ ਵਿਦਿਆਰਥੀ ਹੈ। ਭਾਰਤ ਸਰਕਾਰ ਦੇ ਮਨਿਸਟਰੀ ਆਫ ਡਿਫੈਂਸ ਦੇ ਅਧੀਨ ਚੱਲਦੀ ਸੈਨਿਕ ਸਕੂਲ ਸੁਸਾਇਟੀ ਵੱਲੋਂ ਸੈਨਿਕ ਸਕੂਲਾਂ ਵਿੱਚ 9ਵੀਂ ਜਮਾਤ ਵਿੱਚ ਦਾਖਲਿਆਂ ਲਈ ਐਨਟੀਏ ਰਾਹੀਂ ਲਈ ਪ੍ਰੀਖਿਆ ਦੇ ਐਲਾਨੇ ਨਤੀਜੇ ਵਿੱਚ ਲੁਧਿਆਣਾ ਦੇ ਗੁਰਮਨਦੀਪ ਸਿੰਘ ਭੱਠਲ ਨੇ ਵੱਡੀ ਪ੍ਰਾਪਤੀ ਕੀਤੀ ਹੈ। ਉਸ ਨੇ ਕੁੱਲ 400 ਵਿੱਚੋਂ 362 ਅੰਕ ਪ੍ਰਾਪਤ ਕਰਕੇ ਇਹ ਉਪਲੱਬਧੀ ਪ੍ਰਾਪਤ ਕੀਤੀ ਹੈ। -ਖੇਤਰੀ ਪ੍ਰਤੀਨਿਧ