ਦੇਵਿੰਦਰ ਸਿੰਘ ਜੱਗੀ
ਪਾਇਲ, 16 ਜਨਵਰੀ
ਵਿਧਾਨ ਸਭਾ ਚੋਣਾਂ 2022 ਨੂੰ ਮੱਦੇਨਜ਼ਰ ਰੱਖਦੇ ਹੋਏ ਅਕਾਲੀ ਕਾਂਗਰਸੀ, ਝਾੜੂ, ਭਾਜਪਾ ਅਤੇ ਹੋਰ ਸਿਆਸੀ ਪਾਰਟੀਆਂ ਵੱਲੋਂ ਕਿਸਾਨਾਂ-ਮਜ਼ਦੂਰਾਂ ਨਾਲ ਕੀਤੇ ਧੋਖੇ ਤੋਂ ਬਾਅਦ ਸੰਯੁਕਤ ਸਮਾਜ ਮੋਰਚਾ ਬਣਾ ਕੇ ਅਗਾਮੀ ਚੋਣਾਂ ਲੜਨ ਦਾ ਐਲਾਨ ਕੀਤਾ ਹੈ, ਜਿਸ ਵਿੱਚ ਲੋਕ ਜਗਾਓ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ। ਕਾਲੀ ਨੇ ਦੱਸਿਆ ਕਿ ਅਕਾਲੀ, ਕਾਂਗਰ ਜਾਂ ਭਾਜਪਾ ਤੋਂ ਦੁਖੀ ਲੋਕ ਸੰਯੁਕਤ ਕਿਸਾਨ ਮੋਰਚੇ ਦਾ ਸਮਰਥਨ ਕਰਨ ਲੱਗੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲੱਗਪੱਗ ਪਿਛਲੇ 20 ਸਾਲਾਂ ਤੋਂ ਹਲਕੇ ਅੰਦਰ ਹਰ ਵਿਅਕਤੀ ਨਾਲ ਦੁੱਖ-ਸੁੱਖ ਵਿੱਚ ਖੜਨ ਵਾਲਾ, ਜ਼ੁਲਮ ਦੇ ਖ਼ਿਲਾਫ਼ ਲੜਨ ਵਾਲਾ, ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਲਗਾਤਾਰ ਡਰੱਗ ਮਾਫ਼ੀਏ ਵਿਰੁੱਧ ਵੱਡੀ ਪੱਧਰ ’ਤੇ ਮੁਹਿੰਮ ਛੇੜੀ ਹੋਈ ਹੈ। ਗੁਰਦੀਪ ਸਿੰਘ ਕਾਲੀ ਵਿਧਾਨ ਸਭਾ ਹਲਕਾ ਪਾਇਲ ਵਿੱਚ ਕਾਂਗਰਸ ਦੇ ਅੱਤਿਆਚਾਰ ਅਤੇ ਨਸ਼ੇ ਖ਼ਿਲਾਫ਼ ਲਗਾਤਾਰ ਸੰਘਰਸ਼ ਕਰ ਰਹੇ ਹਨ, ਤਾਂ ਜੋ ਮਜ਼ਦੂਰ ਕਿਸਾਨ ਦੇ ਸੰਘਰਸ਼ ਦੇ ਹਰ ਮੋਰਚੇ ਵਿੱਚ ਅੱਗੇ ਵੱਡੀ ਲੜਾਈ ਲੜੀ ਜਾ ਸਕੇ। ਇਸ ਮੌਕੇ ਗੁਰਮੀਤ ਸਿੰਘ ਚੀਮਾ, ਬੰਟੀ ਪਾਇਲ ਵੀ ਹਾਜ਼ਰ ਸਨ।