ਜਗਰਾਉਂ: ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਐੱਮ) ਦਾ 23ਵਾਂ ਡੈਲੀਗੇਟ ਇਜਲਾਸ ਇਥੇ ਬਲਜੀਤ ਸਿੰਘ ਸ਼ਾਹੀ ਦੀ ਅਗਵਾਈ ’ਚ ਹੋਇਆ। ਪਾਰਟੀ ਆਗੂ ਸਤਿਨਾਮ ਵੜੈਚ, ਹਰਿੰਦਰਪ੍ਰੀਤ ਸਿੰਘ ਹਨੀ, ਭਜਨ ਸਿੰਘ ਸਮਰਾਲਾ, ਕਿਰਪਾਲ ਸਿੰਘ, ਸੁਖਵਿੰਦਰ ਸਿੰਘ ਲੋਟੇ, ਬਲਦੇਵ ਸਿੰਘ ਲਤਾਲਾ ਉਚੇਚੇ ਤੌਰ ’ਤੇ ਇਸ ’ਚ ਸ਼ਾਮਲ ਹੋਏ। ਤਹਿਸੀਲ ਸਕੱਤਰ ਵੱਲੋਂ ਪਿਛਲੇ ਤਿੰਨ ਸਾਲ ਦੀ ਰਿਪੋਰਟ ਪੇਸ਼ ਕੀਤੀ ਗਈ। ਉਪਰੰਤ ਜ਼ਿਲ੍ਹੇ ਵੱਲੋਂ ਆਪਣਾ ਪੈਨਲ ਪੇਸ਼ ਕੀਤਾ ਗਿਆ, ਜਿਸ ’ਚ 21 ਮੈਂਬਰੀ ਵਰਕਿੰਗ ਕਮੇਟੀ ਦੀ ਚੋਣ ਆਮ ਸਹਿਮਤੀ ਨਾਲ ਹੋਈ। ਇਸ ਤੋਂ ਇਲਾਵਾ ਪੰਜ ਇਨਵਾਇਟੀ ਮੈਂਬਰ ਵੀ ਚੁਣੇ ਗਏ। ਚੁਣੀ ਗਈ ਇਸ 21 ਮੈਂਬਰੀ ਕਮੇਟੀ ਵੱਲੋਂ ਗੁਰਦੀਪ ਸਿੰਘ ਕੋਟਉਮਰਾ ਨੂੰ ਸਰਬਸੰਮਤੀ ਨਾਲ ਤਹਿਸੀਲ ਸਕੱਤਰ ਚੁਣਿਆ ਗਿਆ। ਇੱਕੀ ਮੈਂਬਰੀ ਕਮੇਟੀ ’ਚ ਪਰਮਜੀਤ ਸਿੰਘ ਪੰਮਾ, ਮਲਕੀਤ ਸਿੰਘ ਭੰਮੀਪੁਰਾ, ਗੁਰਦੀਪ ਸਿੰਘ ਕੋਟਉਮਰਾ, ਚਮਨ ਸਿੰਭ ਬਾਘੀਆਂ ਆਦਿ ਸ਼ਾਮਲ ਹਨ। -ਨਿੱਜੀ ਪੱਤਰ ਪ੍ਰੇਰਕ