ਜੋਗਿੰਦਰ ਸਿੰਘ ਓਬਰਾਏ
ਖੰਨਾ, 28 ਦਸੰਬਰ
ਇਥੋਂ ਦੇ ਨੇੜਲੇ ਪਿੰਡ ਰਤਨਹੇੜੀ ਵਿੱਚ ਪਿੰਡ ਵਾਸੀਆਂ ਨੇ ਜੀ.ਓ ਟਾਵਰ ਨੂੰ ਜਿੰਦਰਾ ਲਾਉਂਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਵਿੱਚ ਉਨ੍ਹਾਂ ਦਾ ਸਾਰਾ ਪਿੰਡ ਇਕਜੁੱਟ ਹੈ, ਜੋ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨੀ ਸੰਘਰਸ਼ ਵਿੱਚ ਯੋਗਦਾਨ ਪਾ ਰਿਹਾ ਹੈ।
ਇਸ ਮੌਕੇ ਡਾ. ਗੁਰਮੁੱਖ ਸਿੰਘ ਚਾਹਲ ਨੇ ਕਿਹਾ ਕਿ ਇਸ ਦੌਰਾਨ ਪਿੰਡ ਵਾਸੀਆਂ ਵੱਲੋਂ ਇਸ ਗੱਲ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਿਆ ਗਿਆ ਕਿ ਕੋਈ ਵਿਅਕਤੀ ਜਿੰਦਰਾ ਲਾਉਣ ਤੋਂ ਇਲਾਵਾ ਟਾਵਰ ’ਤੇ ਭੰਨ-ਤੋੜ ਜਾਂ ਇਸ ਦੀ ਪ੍ਰਾਪਟੀ ਨੂੰ ਨੁਕਸਾਨ ਨਾ ਪਹੁੰਚਾਵੇ। ਇਸ ਮੌਕੇ ਦਿੱਲੀ ਅੰਦੋਲਨ ਲਈ ਪਿੰਡ ਵਿੱਚੋਂ 150 ਦੇ ਕਰੀਬ ਬਿਸਤਰੇ ਇੱਕਠੇ ਕਰਕੇ ਖਾਲਸਾ ਏਡ ਵਾਲਿਆਂ ਨੂੰ ਭੇਜੇ ਗਏ। ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਕਿ ਕਾਰਪੋਰੇਟ ਘਰਾਣਿਆਂ ਦਾ ਪੂਰਨ ਤੌਰ ’ਤੇ ਬਾਈਕਾਟ ਕਰਕੇ ਸਾਰੇ ਜੀਓ ਮੋਬਾਈਲ ਸਿੰਮ ਹੋਰਨਾਂ ਕੰਪਨੀਆਂ ਵਿੱਚ ਤਬਦੀਲ ਕੀਤੇ ਜਾਣਗੇ। ਇਸ ਮੌਕੇ ਜਗਦੀਪ ਸਿੰਘ ਜਿੰਪਾ, ਪੰਮਾ ਚਾਹਲ, ਜਗਦੇਵ ਸਿੰਘ, ਜਗਪਾਲ ਸਿੰਘ ਜੱਗੀ, ਅਰਵਿੰਦਰ ਸਿੰਘ ਕਾਲਾ, ਬੁੂਟਾ ਸਿੰਘ, ਹੈਪੀ ਠੇਕੇਦਾਰ, ਰਣਧੀਰ ਸਿੰਘ, ਮਨਵੀਰ ਗਿੱਲ, ਕੁਲਜੀਤ ਅਰਜਨ, ਅਮਰ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ ਮਾਨ, ਕੁਲਵੰਤ ਸਿੰਘ ਮੰਗਾ, ਜੋਗਾ ਸਿੰਘ, ਰਘਬੀਰ ਸਿੰਘ ਬੀਰਾ, ਸੁੱਖਾ ਸਿੰਘ ਆਦਿ ਹਾਜ਼ਰ ਸਨ।