ਆਈਪੀਐੱਲ ਮੈਚ ’ਤੇ ਸੱਟਾ ਲਾਉਂਦੇ ਚਾਰ ਗ੍ਰਿਫ਼ਤਾਰ

ਆਈਪੀਐੱਲ ਮੈਚ ’ਤੇ ਸੱਟਾ ਲਾਉਂਦੇ ਚਾਰ ਗ੍ਰਿਫ਼ਤਾਰ

ਪੁਲੀਸ ਵੱਲੋਂ ਗ੍ਰਿਫ਼ਤਾਰ ਮੁਲਜ਼ਮ ਪੁਲੀਸ ਪਾਰਟੀ ਨਾਲ।

ਗੁਰਿੰਦਰ ਸਿੰਘ

ਲੁਧਿਆਣਾ, 24 ਸਤੰਬਰ

ਐਂਟੀ ਸਮੱਗਲਿੰਗ ਸੈੱਲ ਦੀ ਪੁਲੀਸ ਨੇ ਰੂਪਨਗਰ ਨੇੜੇ ਬਸੰਤ ਐਵਨਿਊ ਦੇ ਇਕ ਘਰ ਵਿਚ ਛਾਪੇਮਾਰੀ ਕਰ ਕੇ ਆਈਪੀਐੱਲ ਮੈਚ ’ਤੇ ਸੱਟਾ ਲਗਾਉਂਦੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਜੰਗ ਬਹਾਦਰ ਸ਼ਰਮਾ ਨੇ ਦੱਸਿਆ ਹੈ ਕਿ ਸੈੱਲ ਦੇ ਅਧਿਕਾਰੀ ਯਸ਼ਪਾਲ ਸ਼ਰਮਾ ਦੀ ਅਗਵਾਈ ਹੇਠਲੀ ਟੀਮ ਜਿਸ ਵਿੱਚ ਐੱਸਆਈ ਹਰਜਾਪ ਸਿੰਘ ਸ਼ਾਮਲ ਸਨ, ਨੇ ਮਨਜੋਤ ਸਿੰਘ ਦੇ ਘਰ ਛਾਪਾ ਮਾਰ ਕੇ ਕੋਲਕਾਤਾ ਨਾਈਟ ਰਾਈਡਰਜ਼ ਅਤੇ ਮੁੰਬਈ ਇੰਡੀਅਨਜ਼ ਟੀਮ ਵਿਚਾਲੇ ਚੱਲ ਰਹੇ ਕ੍ਰਿਕਟ ਮੈਚ ’ਤੇ ਦੜ੍ਹਾ ਸੱਟਾ ਲਗਾ ਕੇ ਜੂਆ ਖੇਡਦਿਆਂ ਮਨਜੋਤ ਸਿੰਘ ਉਰਫ ਕਿੰਗ ਵਾਸੀ ਗਲੀ ਨੰਬਰ 12, ਦਸਮੇਸ਼ ਨਗਰ ਗਿੱਲ ਰੋਡ, ਕਪਿਲ ਕੁਮਾਰ ਵਾਸੀ ਫੇਸ ਇੱਕ ਦੁੱਗਰੀ, ਸੰਜੀਵ ਕੁਮਾਰ ਉਰਫ ਸੰਜੂ ਵਾਸੀ ਗਲੀ ਨੰਬਰ 8, ਦਸਮੇਸ਼ ਨਗਰ ਗਿੱਲ ਰੋਡ ਅਤੇ ਮੋਹਿਤ ਜੈਸਵਾਲ ਵਾਸੀ ਸਟਾਰ ਕਾਲੋਨੀ ਧਾਂਦਰਾ ਰੋਡ ਮਾਣਕਵਾਲ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਕਬਜ਼ੇ ’ਚੋਂ ਵੱਖ ਵੱਖ ਕੰਪਨੀਆਂ ਦੇ 10 ਮੋਬਾਈਲ ਫੋਨ, ਇੱਕ ਲੈਪਟਾਪ, ਇੱਕ ਐੱਲਈਡੀ, ਇੱਕ ਸੈਟਾਬੌਕਸ ਫਾਸਟਵੇਅ, ਐਡਾਪਟਰ, ਰਿਮੋਟ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਇਨ੍ਹਾਂ ਕੋਲੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All