ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 23 ਅਕਤੂਬਰ
ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਮਹਾਂਵੀਰ ਹੌਜਰੀ ਕੰਪਲੈਕਸ ਕਾਸਾਬਾਦ ਸਥਿਤ ਇੱਕ ਗਾਰਮੈਂਟ ਫੈਕਟਰੀ ਵਿੱਚੋਂ ਮਾਲ ਚੋਰੀ ਕਰਨ ਦੇ ਦੋਸ਼ ਹੇਠ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਚੋਰੀਸ਼ੁਦਾ ਮਾਲ ਬਰਾਮਦ ਕੀਤਾ ਹੈ। ਹਿਮਾਂਸੂ ਭਾਟੀਆ ਵਾਸੀ ਸੰਤੋਖ ਨਗਰ ਹੈਬੋਵਾਲ ਕਲਾਂ ਨੇ ਦੱਸਿਆ ਹੈ ਕਿ ਉਸ ਦੀ ਫੈਕਟਰੀ ਐਚਬੀ ਗਾਰਮੈਂਟ ਵਿੱਚੋਂ ਕੱਪੜੇ ਦੇ ਕਰੀਬ 22 ਰੋਲ ਚੋਰੀ ਹੋ ਗਏ ਸਨ। ਥਾਣੇਦਾਰ ਕੁਲਵੰਤ ਸਿੰਘਨੇ ਦੱਸਿਆ ਕਿ ਪੜਤਾਲ ਦੌਰਾਨ ਹੈਦਰ ਅਲੀ ਵਾਸੀ ਮਾਲੇਰਕੋਟਲਾ, ਅਫਜਾਲ ਵਾਸੀ ਪਿੰਡ ਨਾਗਲ (ਸਹਾਰਨਪੁਰ), ਸ਼ਰਾਫਤ ਵਾਸੀ ਪਠਾਨਪੁਰਾ (ਉਤਰਾਖੰਡ), ਦਲਜੀਤ ਕੁਮਾਰ ਵਾਸੀ ਬਰਮਪੁਰੀ ਫਿਲੌਰ ਅਤੇ ਲਵਪ੍ਰੀਤ ਸਿੰਘ ਵਾਸੀ ਪਿੰਡ ਮਦਪੁਰ ਸਿੱਧਵਾਂ ਬੇਟ ਨੂੰ ਕਾਬੂ ਕਰਕੇ ਮੁਲਜ਼ਮਾਂ ਕੋਲੋਂ ਕੱਪੜੇ ਦੇ 22 ਰੋਲ ਅਤੇ ਕਾਰ ਬਲੈਰੋ ਪਿਕਅੱਪ ਬਰਾਮਦ ਕੀਤੀ ਗਈ ਹੈ।