ਗੁਰੂਸਰ ਸੁਧਾਰ: ਪਿੰਡ ਬੱਲੋਵਾਲ ਦੇ ਗੁਰਦੁਆਰਾ ਭਗਤ ਰਵਿਦਾਸ ਵਿਚ ਲੰਗਰ ਹਾਲ ਦੇ ਨਿਰਮਾਣ ਕਾਰਜਾਂ ਲਈ ਹਲਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ 51 ਹਜ਼ਾਰ ਰੁਪਏ ਦੀ ਸੇਵਾ ਲਈ ਯੋਗਦਾਨ ਪਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਧਾਇਕ ਇਯਾਲੀ ਦਾ ਧੰਨਵਾਦ ਕਰਦਿਆਂ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਸਵੀਰ ਸਿੰਘ ਜੱਸੀ ਸਰਪੰਚ, ਦਮਨਦੀਪ ਸਿੰਘ ਖੰਘੂੜਾ, ਮੁਖ਼ਤਿਆਰ ਸਿੰਘ ਪੰਚ, ਰਘਵੀਰ ਸਿੰਘ ਪੰਚ, ਹਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਪ੍ਰਗਟ ਸਿੰਘ ਸਾਬਕਾ ਸਰਪੰਚ ਸਮੇਤ ਪਿੰਡ ਦੇ ਅਨੇਕਾਂ ਪਤਵੰਤੇ ਮੌਜੂਦ ਸਨ। -ਪੱਤਰ ਪ੍ਰੇਰਕ