ਨਿੱਜੀ ਪੱਤਰ ਪ੍ਰੇਰਕ
ਖੰਨਾ, 5 ਜੁਲਾਈ
ਗੁਲਜ਼ਾਰ ਗਰੁੱਪ ਆਫ਼ ਇੰਸਟੀਚਿਊਟਸ ਦੇ ਪੱਤਰਕਾਰਤਾ ਵਿਭਾਗ ਅਤੇ ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਫਾਈਨਲ ਸਮੈਸਟਰ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਦੇਣ ਲਈ ਪ੍ਰੋਗਰਾਮ ਕਰਵਾਇਆ। ਇਸ ਮੌਕੇ ਡਾਇਰੈਕਟਰ ਡਾ. ਹਨੀ ਸ਼ਰਮਾ, ਰਾਕੇਸ਼ ਕੁਮਾਰ ਹੈੱਡ ਪੱਤਰਕਾਰਤਾ ਵਿਭਾਗ ਤੇ ਮਨਪ੍ਰੀਤ ਕੌਰ ਗਿੱਲ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਕਾਲਜ ਦੇ ਡਾਇਰੈਕਟਰ ਗੁਰਕੀਰਤ ਸਿੰਘ ਨੇ ਵਿਦਿਆਰਥੀਆਂ ਨੂੰ ਕਰੀਅਰ ਬਣਾਉਣ ਲਈ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਫ਼ੈਸ਼ਨ ਡਿਜ਼ਾਈਨਿੰਗ ਵਿਭਾਗ ਤੋਂ ਜਸਲੀਨ ਕੌਰ ਅਤੇ ਸਿਮਰਨਜੀਤ ਸਿੰਘ ਨੇ ਮਿਸ ਅਤੇ ਮਿਸਟਰ ਫੇਅਰਵੈੱਲ ਦੇ ਖ਼ਿਤਾਬ ਜਿੱਤੇ, ਜਦਕਿ ਵਿਪਨ ਨੂੰ ‘ਬੈਸਟ ਵਾਕ’, ਰਵਿਤਾ ਨੂੰ ‘ਮਿਸ ਚਾਰਮਿੰਗ’ ਅਤੇ ‘ਬੈਸਟ ਆਊਟ ਫਿਟ’ ਦਾ ਖਿਤਾਬ ਮਿਲਿਆ। ਪੱਤਰਕਾਰੀ ਵਿਭਾਗ ਤੋਂ ਮਨਮੀਤ ਸਿੰਘ ਅਤੇ ਅਫ਼ਰੀਕਣ ਵਿਦਿਆਰਥਣ ਏਲਾ ੳਵਾਸੂ ਨੂੰ ਮਿਸਟਰ ਤੇ ਮਿਸ ਫੇਅਰਵੈੱਲ ਚੁਣਿਆ ਗਿਆ। ਜੇਤੂ ਵਿਦਿਆਰਥੀਆਂ ਨੂੰ ਗੁਰਕੀਰਤ ਸਿੰਘ ਅਤੇ ਡਾਇਰੈਕਟਰ ਡਾ. ਹਨੀ ਸ਼ਰਮਾ ਨੇ ਤਾਜ ਪਹਿਨਾਏ।