ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 25 ਜੁਲਾਈ
ਲੁਧਿਆਣਾ ਦਿਹਾਤੀ, ਲੁਧਿਆਣਾ ਕਮਿਸ਼ਨਰੇਟ ਤੇ ਮਾਲੇਰਕੋਟਲਾ ਅਧੀਨ ਪੈਂਦੇ ਥਾਣਾ ਸਿਟੀ, ਥਾਣਾ ਸਦਰ, ਛਪਾਰ, ਸਿਆੜ੍ਹ ਅਤੇ ਡੇਹਲੋਂ ਦੇ ਥਾਣਿਆਂ ਵਿੱਚ ਅਧਿਕਾਰੀਆਂ ਵੱਲੋਂ ਫਲਦਾਰ ਅਤੇ ਛਾਂਦਾਰ ਬੂਟੇ ਲਾਏ ਗਏ। ਐੱਸਐੱਚਓ ਥਾਣਾ ਸਿਟੀ ਗੁਰਪ੍ਰੀਤ ਕੌਰ ਅਤੇ ਐੱਸਐੱਚਓ ਥਾਣਾ ਸਦਰ ਸਿਕੰਦਰ ਸਿੰਘ ਚੀਮਾ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਦਾ ਉਦਘਾਟਨ ਕਰਨ ਤੋਂ ਬਾਅਦ ਡੀਐੱਸਪੀ ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਵੱਲੋਂ ‘ਰੁੱਖ ਲਗਾਓ ਪੰਜਾਬ ਨੂੰ ਸਵਰਗ ਬਣਾਓ’ ਦੇ ਬੈਨਰ ਹੇਠ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਵੱਡੀ ਗਿਣਤੀ ’ਚ ਪੌਦੇ ਲਾਏ ਗਏ। ਉਨ੍ਹਾਂ ਅਪੀਲ ਕੀਤੀ ਕਿ ਹਰ ਪੁਲੀਸ ਮੁਲਾਜ਼ਮ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ ਆਦਿ ਮੌਕੇ ਵੀ ਪੌਦੇ ਲਾਵੇ।
ਮਾਛੀਵਾੜਾ (ਪੱਤਰ ਪ੍ਰੇਰਕ): ਸਮਾਜ ਸੇਵੀ ਤੇ ਵਾਤਾਵਰਨ ਸੰਭਾਲ ਦੇ ਕਾਰਜਾਂ ਵਿੱਚ ਜੁਟੀ ਸੰਸਥਾ ਚਰਨ ਕੰਵਲ ਵੈੱਲਫੇਅਰ ਸੁਸਾਇਟੀ ਵੱਲੋਂ ਇਸ ਵਾਰ ਵੀ ਪੌਦੇ ਲਗਾਉਣ ਦੀ ਮੁਹਿੰਮ ਵਿੱਢ ਦਿੱਤੀ ਗਈ ਹੈ। ਸੁਸਾਇਟੀ ਵੱਲੋਂ ਮਾਛੀਵਾੜਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਫ਼ਲਦਾਰ ਤੇ ਛਾਂਦਾਰ ਬੂਟੇ ਲਾਏ ਗਏ।
ਇਸ ਮੌਕੇ ਮੌਜੂਦ ਸੰਸਥਾ ਦੇ ਨੁਮਾਇੰਦੇ ਪੰਕਜ ਬਾਂਸਲ ਤੇ ਅਮਿਤ ਭਾਟੀਆ ਨੇ ਦੱਸਿਆ ਕਿ ਇਹ ਪੌਦੇ ਬਿਲਕੁਲ ਮੁਫ਼ਤ ਲਾਏ ਜਾਂਦੇ ਹਨ ਅਤੇ ਨਾਲ ਹੀ ਟ੍ਰੀ-ਗਾਰਡ ਵੀ ਮੁਫ਼ਤ ਦਿੱਤਾ ਜਾਂਦਾ ਹੈ। ਇਸ ਮੌਕੇ ਪਰਮਿੰਦਰ ਗੁਲਿਆਣੀ, ਦੀਪਿਕਾ, ਨਿਸ਼ਾ, ਮਲਿਕਾ ਕੁੰਦਰਾ, ਸ਼ਿਵਾਨੀ ਬਾਂਸਲ, ਕਮਲ ਕੁਮਾਰ, ਗੁਰਪ੍ਰੀਤ ਕੌਰ ਗੁਲਿਆਣੀ, ਰਣਜੀਤ ਕੌਰ ਅਤੇ ਆਦਰਸ਼ਪ੍ਰੀਤ ਕੌਰ ਮੌਜੂਦ ਸਨ।
ਬੀਕੇਯੂ (ਰਾਜੇਵਾਲ) ਨੇ ਮੁੱਤਿਓਂ ਵਿੱਚ ਬੂਟੇ ਲਾਏ
ਸਮਰਾਲਾ (ਪੱਤਰ ਪ੍ਰੇਰਕ): ਭਾਕਿਯੂ (ਰਾਜੇਵਾਲ) ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਮੁਖਤਿਆਰ ਸਿੰਘ ਸਰਵਰਪੁਰ ਦੀ ਅਗਵਾਈ ਹੇਠ ਪਿੰਡ ਮੁੁੱਤਿਓਂ ਦੇ ਖਾਲੀ ਗਰਾਊਂਡ ਵਿੱਚ ਬੂਟੇ ਲਾਏ ਗਏ। ਸਮਰਾਲਾ ਬਲਾਕ ਦੇ ਯੂਨੀਅਨ ਅਹੁਦੇਦਾਰਾਂ ਨੇ ਮਿਲ ਕੇ ਗ੍ਰਾਮ ਪੰਚਾਇਤ ਮੁੱਤਿਓਂ ਦੇ ਸਹਿਯੋਗ ਨਾਲ ਪਿੰਡ ਦੇ ਗਰਾਊਂਡ ਵਿੱਚ ਅੰਬ, ਅਮਰੂਦ, ਜਾਮਣ, ਬਿੱਲ, ਲੀਚੀ ਅਤੇ ਛਾਂਦਾਰ ਅਰਜਨ, ਡੇਕਾਂ ਆਦਿ ਦੇ ਪੌਦੇ ਲਾਏ ਗਏ। ਇਨ੍ਹਾਂ ਬੂਟਿਆਂ ਨੂੰ ਲਾਉਣ ਵੇਲੇ ਗ੍ਰਾਮ ਪੰਚਾਇਤ ਮੁੱਤਿਓਂ ਨੇ ਇਨ੍ਹਾਂ ਦੀ ਸੰਭਾਲ ਦੀ ਜ਼ਿੰਮੇਵਾਰੀ ਵੀ ਲਈ। ਬੂਟੇ ਲਾਉਣ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਨਾਮ ਸਿੰਘ ਰੋਹਲੇ, ਜ਼ਿਲ੍ਹਾ ਜਨਰਲ ਸਕੱਤਰ ਜਗਦੇਵ ਸਿੰਘ ਮੁੱਤਿਓਂ, ਤਹਿਸੀਲ ਪ੍ਰਧਾਨ ਚਰਨ ਸਿੰਘ ਬਰਮਾ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਪੂਰਬਾ, ਬਲਾਕ ਮੀਤ ਪ੍ਰਧਾਨ ਨਿਰਮਲ ਸਿੰਘ ਮਾਨੂੰਪੁਰ, ਬਲਾਕ ਮੀਤ ਪ੍ਰਧਾਨ ਰਣਜੀਤ ਸਿੰਘ ਸੰਗਤਪੁਰਾ, ਬਲਾਕ ਪ੍ਰਚਾਰ ਸਕੱਤਰ ਗੁਰਦੀਪ ਸਿੰਘ ਸਰਵਰਪੁਰ, ਧਿਆਨ ਸਿੰਘ ਮਾਨੂੰਪੁਰ, ਜ਼ਿਲ੍ਹਾ ਮੀਤ ਪ੍ਰਧਾਨ ਅਵਤਾਰ ਸਿੰਘ ਘਰਖਣਾ, ਸਤਨਾਮ ਸਿੰਘ, ਪੰਚ ਹਿੰਦਰ ਸਿੰਘ, ਹਰਭੀਮ ਸਿੰਘ, ਉਜਾਗਰ ਸਿੰਘ, ਅਵਤਾਰ ਸਿੰਘ, ਕੁਲਦੀਪ ਸਿੰਘ ਤੇ ਰਾਜਾ ਸਿੰਘ ਤੋਂ ਇਲਾਵਾ ਹੋਰ ਕਈ ਪਤਵੰਤੇ ਹਾਜ਼ਰ ਸਨ।