ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 1 ਅਗਸਤ
ਸ੍ਰੀ ਰਾਮਲੀਲਾ ਦਸਹਿਰਾ ਕਮੇਟੀ ਜਗਰਾਉਂ ਦੀ ਚੋਣ ਮੀਟਿੰਗ ਸ੍ਰੀ ਹਨੂੰਮਾਨ ਮੰਦਰ ਵਿੱਚ ਸਾਬਕਾ ਪ੍ਰਧਾਨ ਦੇਵਵ੍ਰਤ ਸ਼ਰਮਾ ਦੀ ਅਗਵਾਈ ਹੇਠ ਹੋਈ। ਪੰਡਤ ਵਿਨੈ ਸ਼ਰਮਾ ਨੇ ਦਸਹਿਰਾ ਕਮੇਟੀ ਦੇ ਪ੍ਰਧਾਨ ਲਈ ਵਿਕਰਮਜੀਤ ਵਿੱਕੀ ਸ਼ਰਮਾ ਦਾ ਨਾਂ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ। ਵਿੱਕੀ ਸ਼ਰਮਾ ਨੇ ਦੱਸਿਆ ਕਿ ਦਸਹਿਰਾ ਪ੍ਰੋਗਰਾਮ ਡੱਲਾ ਰੋਡ ਸਥਿਤ ਪ੍ਰਸਿੱਧ ਡੇਰਾ ਮੰਗਲਗਿਰੀ ਨੇੜੇ ਦੁਸਹਿਰਾ ਗਰਾਊਂਡ ਵਿੱਚ ਕਰਵਾਇਆ ਜਾਵੇਗਾ। ਇਸ ਮੌਕੇ ਅਮਿਤ ਸ਼ਰਮਾ, ਕਮਲ ਵਰਮਾ, ਸੰਜੀਵ ਮਲਹੋਤਰਾ, ਸੁਰਿੰਦਰ ਖੰਨਾ, ਅਮਨ ਕਪੂਰ ਬੌਬੀ ਕੌਂਸਲਰ, ਸਰਵਜੀਤ ਲੰਕਾ, ਕਮਲਜੀਤ ਜੱਸਲ, ਰਾਜੇਸ਼ ਸਿੰਗਲਾ, ਗੁਰਪ੍ਰੀਤ ਗੋਰਾ, ਰਾਜੂ ਹਾਂਡਾ, ਸੰਜੀਵ ਜੈਨ, ਸੰਜੀਵ ਲੂੰਬਾ ਆਦਿ ਹਾਜ਼ਰ ਸਨ।
ਮਾਛੀਵਾੜਾ (ਪੱਤਰ ਪ੍ਰੇਰਕ): ਮਾਰਕੀਟ ਕਮੇਟੀ ਮਾਛੀਵਾੜਾ ਦੇ ਚੇਅਰਮੈਨ ਦਰਸ਼ਨ ਕੁਮਾਰ ਕੁੰਦਰਾ ਦੀ ਸਮਾਜ ਸੇਵਾ ਨੂੰ ਮੁੱਖ ਰੱਖਦਿਆਂ ਸ੍ਰੀ ਸਰਸਵਤੀ ਦਸਹਿਰਾ ਕਮੇਟੀ ਚੰਡੀਗੜ੍ਹ ਦਾ ਚੇਅਰਮੈਨ ਚੁਣਿਆ ਗਿਆ। ਦਰਸ਼ਨ ਕੁੰਦਰਾ ਨੇ ਦੱਸਿਆ ਕਿ ਚੰਡੀਗੜ੍ਹ ਦੇ ਸੈਕਟਰ 24 ਵਿੱਚ ਸਥਿਤ ਸ੍ਰੀ ਸਰਸਵਤੀ ਦਸਹਿਰਾ ਕਮੇਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਉਨ੍ਹਾਂ ਨੂੰ ਦਸਹਿਰਾ ਕਮੇਟੀ ਦਾ ਚੇਅਰਮੈਨ ਚੁਣ ਲਿਆ ਗਿਆ।