ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸਰਾਭਾ ਨਗਰ ਸਥਿਤ ਕਿਪਸ ਮਾਰਕੀਟ ਵਿਚ ਹੋਈ ਲੜਾਈ ਸਮੇਂ ਹੱਥੋਪਾਈ ਦੌਰਾਨ ਇਕ ਬਜ਼ੁਰਗ ਦੀ ਮੌਤ ਹੋ ਗਈ। ਇਸ ਸਬੰਧੀ ਹਰਨਾਮ ਨਗਰ ਵਾਸੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਹ ਕਿਪਸ ਮਾਰਕੀਟ ਸਰਾਭਾ ਨਗਰ ਵਿੱਚ ਖਿਡੌਣਾ ਕਾਰ ਚਲਾਉਣ ਦਾ ਕੰਮ ਕਰਦਾ ਹੈ। ਮਾਰਕੀਟ ਵਿਚ ਉਸ ਦਾ ਛੋਟਾ ਭਰਾ ਗੌਰਵ ਕੁਮਾਰ ਵੀ ਕਾਰ ਲੈ ਕੇ ਆ ਗਿਆ ਜਿਸ ਨਾਲ ਅਨੂਪਮ ਕੁਮਾਰ ਅਤੇ ਅਨੰਤ ਸ਼ਰਮਾ ਨੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ। ਜਦੋਂ ਉਹ ਅਤੇ ਉਸ ਦੇ ਪਿਤਾ ਸਤੀਸ਼ ਕੁਮਾਰ ਕਿਪਸ ਮਾਰਕੀਟ ਵਿੱਚ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਪੁੱਜੇ ਤਾਂ ਅਨੂਪਮ ਅਤੇ ਅਨੰਤ ਸ਼ਰਮਾ ਨੇ ਉਨ੍ਹਾਂ ਨਾਲ ਵੀ ਹੱਥੋਪਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪਿਤਾ ਸਤੀਸ਼ ਕੁਮਾਰ ਹੇਠਾਂ ਡਿੱਗ ਪਏ ਅਤੇ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।