ਪੱਤਰ ਪ੍ਰੇਰਕ
ਦੋਰਾਹਾ, 8 ਜੂਨ
ਇਥੋਂ ਦੀ ਲੱਕੜ ਮੰਡੀ ਕੋਲ ਪੈਂਦੇ ਏਰੀਏ ਵਿਚ ਇਕ ਮਹਿਲਾ ਨੂੰ ਕਰੋਨਾਵਾਇਰਸ ਪਾਜ਼ੇਟਿਵ ਹੋਣ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ। ਮਰੀਜ਼ ਦੀ ਪਹਿਚਾਣ ਪ੍ਰੀਤੀ (37 ਸਾਲ) ਵਜੋਂ ਹੋਈ। ਇਹ ਪਤਾ ਲੱਗਾ ਹੈ ਕਿ ਮਹਿਲਾ ਦੇ ਪਤੀ ਦੀਪਕ ਕੁਮਾਰ ਨੂੰ ਕੁਝ ਦਿਨ ਪਹਿਲਾਂ ਸ਼ਹਿਰ ਦੇ ਡਾਕਖ਼ਾਨੇ ਕੋਲ ਰਹਿੰਦੇ ਟਰਾਂਸਪੋਰਟਰ ਪ੍ਰੀਤਮ ਸਿੰਘ ਕੁੱਕੀ ਦੇ ਕਰੋਨਾ ਪਾਜ਼ੇਟਿਵ ਆਉਣ ਤੇ ਉਸ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਘਰ ਵਿਚ ਇਕਾਂਤਵਾਸ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਜਦੋਂ ਦੀਪਕ ਕੁਮਾਰ ਅਤੇ ਉਸ ਦੀ ਪਤਨੀ ਦੇ ਕਰੋਨਾ ਟੈਸਟ ਕੀਤੇ ਗਏ, ਜਿਸ ਵਿਚ ਪ੍ਰੀਤੀ ਨੂੰ ਕਰੋਨਾ ਹੋਣ ਦੀ ਪੁਸ਼ਟੀ ਹੋਈ। ਪ੍ਰੀਤੀ ਨੂੰ ਲੁਧਿਆਣਾ ਵਿਚ ਇਲਾਜ ਲਈ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਖੇਤਰ ਦੇ ਲੋਕਾਂ ਵਿਚ ਸਹਿਮ ਫੈਲ ਗਿਆ ਹੈ ਤੇ ਪ੍ਰਸ਼ਾਸਨ ਨੇ ਕਰੋਨਾ ਦੀ ਰੋਕਥਾਮ ਲਈ ਅਧਿਕਾਰੀਆਂ ਤੇ ਸਟਾਫ ਦੀਆਂ ਡਿਊਟੀਆਂ ਲਾ ਦਿੱਤੀਆਂ ਹਨ।