ਜੋਗਿੰਦਰ ਸਿੰਘ ਓਬਰਾਏ
ਦੋਰਾਹਾ, 8 ਫਰਵਰੀ
ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਾਸਿਕ ਇੱਕਤਰਤਾ ਸਭਾ ਦੇ ਲਾਇਬ੍ਰੇਰੀ ਹਾਲ ਵਿਖੇ ਜਸਵੀਰ ਸਿੰਘ ਝੱਜ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਸੁਰਿੰਦਰ ਰਾਮਪੁਰੀ ਤੇ ਗੁਰਦਿਆਲ ਦਲਾਲ ਨੇ ਜਸਵੀਰ ਝੱਜ, ਬਲਦੇਵ ਸਿੰਘ ਝੱਜ ਤੇ ਹਰਬੰਸ ਮਾਲਵਾ ਦੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਟੀਮ 2022-24 ਲਈ ਹੋਈਆਂ ਚੋਣਾਂ ਵਿਚ ਪ੍ਰਬੰਧਕੀ ਬੋਰਡ ਮੈਂਬਰ ਚੁਣੇ ਜਾਣ ’ਤੇ ਕਿਹਾ ਕਿ ਰਾਮਪੁਰ ਸਭਾ ਲਈ ਮਾਣ ਵਾਲੀ ਗੱਲ ਹੈ। ਰਚਨਾਵਾਂ ਦੇ ਦੌਰ ਤੇ ਵਿਚ ਬਲਵੰਤ ਮਾਂਗਟ ਨੇ ‘ਮੈਂ ਵੇਦਾਂਤ ਤੋਂ ਕੁਅੰਟਮ ਤੱਕ’ ਤੇ ਭੁਪਿੰਦਰ ਸਿਘ ਡਿਊਟ ਨੇ ਲੋਕ ਗੀਤਾਂ ਵਿਚ ਵਿਆਹ ਲੇਖ, ਮੁਖਤਿਆਰ ਸਿੰਘ ਨੇ ‘ਹੁਣ ਤੂੰ ਬੋਲੀ ਨਾ’ ਕਹਾਣੀ, ਨੀਤੂ ਰਾਮਪੁਰ ਨੇ ‘ਸਾਂਭਣ ਯੋਗ’, ਸਿਰਮਨਦੀਪ ਕੌਰ ਅਹਿਲਾਵਤ ਨੇ ‘ਹਾਲੇ ਪੈਂਡਾ ਲੰਬਾ ਹੈ’, ਪ੍ਰਭਜੋਤ ਸਿੰਘ ਨੇ ‘ਕਦ ਮੁੱਕੇਗੀ ਰਾਤ ਹਨੇਰ ਦੀ’, ਅਨਿਲ ਨੇ ‘ਤਿੜਾ ਵਾਲਾ ਘਾਹ’, ਬਲਦੇਵ ਝੱਜ ਨੇ, ਸੁਰਿੰਦਰ ਰਾਮਪੁਰੀ, ਗੁਰਦਿਆਲ ਦਲਾਲ, ਲਾਭ ਸਿੰਘ ਅਤੇ ਜਰਨੈਲ ਰਾਮਪੁਰੀ ਆਪਣੀਆਂ ਰਚਨਾਵਾਂ ਸੁਣਾਈਆਂ। ਰਚਨਾਵਾਂ ’ਤੇ ਡਾ.ਗੁਲਜ਼ਾਰ ਸਿੰਘ ਪੰਧੇਰ, ਦਰਸ਼ਨ ਸਿੰਘ, ਜਗਤਾਰ ਸਿੰਘ, ਜਸਵੀਰ ਝੱਜ ਤੇ ਹਰਬੰਸ ਮਾਲਵਾ ਨੇ ਸਾਰਥਿਕ ਤੇ ਉਸਾਰੂ ਟਿੱਪਣੀਆਂ ਕੀਤੀਆਂ। ਅੰਤ ਵਿਚ ਗੀਤਕਾਰ ਤੇ ਸੁਰਾਂ ਦੀ ਮਲਿਕਾ ਲਤਾ ਮੰਗਸ਼ਕਰ ਤੇ ਭਗਵੰਤ ਲਿਟ ਦੇ ਪਿਤਾ ਦੀ ਮੌਤ ਦੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।