ਦੋਰਾਹਾ: ਇਥੋਂ ਦੇ ਦੀਪ ਨਗਰ ਵਿੱਚ ਨੌਰੰਗ ਸਿੰਘ ਝੱਜ ਦੀ ਯਾਦ ਵਿਚ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਵੱਖ ਵੱਖ ਪਿੰਡਾਂ ਤੋਂ 35 ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ਕਮੇਟੀ ਮੈਂਬਰ ਗਗਨ ਸਿੰਘ, ਮੰਗਤ ਤੇ ਕਵੀ ਕੁਮਾਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੇ ਹੋਏ ਮੁਕਾਬਲਿਆਂ ਵਿਚ ਦੋਰਾਹੇ ਦੀ ਟੀਮ ਨੇ ਪਹਿਲਾ, ਦੀਪ ਨਗਰ ਨੇ ਦੂਜਾ, ਰਾਮਗੜ੍ਹ ਨੇ ਤੀਜਾ ਸਥਾਨ ਅਤੇ ਸਾਹਨੇਵਾਲ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਪ੍ਰੀਤਮ ਸਿੰਘ ਝੱਜ ਡਾਇਰੈਕਟਰ ਪੀਏਡੀਬੀ ਦੋਰਾਹਾ ਤੇ ਮਲਵਿੰਦਰ ਸਿੰਘ ਦੋਬੁਰਜੀ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨਸ਼ੇ ਤਿਆਗ ਕੇ ਖੇਡਾਂ ਵਿਚ ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਲਈ ਅੱਗੇ ਆਉਣ ਤਾਂ ਜੋ ਅੱਗੇ ਜਾ ਕੇ ਦੇਸ਼ ਦਾ ਨਾਂਅ ਰੋਸ਼ਨ ਕਰ ਸਕਣ। ਉਨ੍ਹਾਂ ਨੌਜਵਾਨਾਂ ਨੂੰ ਵੱਖ ਵੱਖ ਖੇਡਾਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਬੈਸਟ ਖਿਡਾਰੀਆਂ ਨੂੰ ਵੱਖਰੇ ਤੌਰ ’ਤੇ ਸਨਮਾਨਿਤ ਕੀਤਾ ਗਿਆ। -ਪੱਤਰ ਪ੍ਰੇਰਕ