ਲੁਧਿਆਣਾ: ਖੇਤੀ ਕਾਨੂੰਨਾਂ ਵਿਰੁੱਧ ਸ਼ੁਰੂ ਹੋਏ ਕਿਸਾਨ ਅੰਦੋਲਨ ਸਬੰਧੀ ਰਾਮਗੜ੍ਹੀਆ ਗਰਲਜ਼ ਕਾਲਜ ਵਿਚ ਅੱਜ ਸਮਾਗਮ ਕਰਵਾਇਆ ਗਿਆ। ਕਾਲਜ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਵੱਲੋਂ ਕਿਸਾਨ ਅੰਦੋਲਨ ਅਤੇ 24 ਜਨਵਰੀ ਨੂੰ ਲੁਧਿਆਣਾ ਵਿਚ ਕੱਢੀ ਟਰੈਕਟਰ ਰੈਲੀ ਨੂੰ ਸਮਰਪਿਤ ਦੋ ਦਸਤਾਵੇਜ਼ੀਆਂ ਦਿਖਾਈਆਂ ਗਈਆਂ। ਕਾਲਜ ਪ੍ਰਿੰਸੀਪਲ ਡਾ. ਇੰਦਰਜੀਤ ਕੌਰ ਨੇ ਮਹਿਮਾਨਾਂ ਨੂੰ ਜੀ ਆਇਆਂ ਆਖੀ। ਸਮਾਗਮ ਵਿੱਚ ਡੀਏਵੀ ਐਜੂਕੇਸ਼ਨ ਇੰਸਟੀਚਿਊਟਸ ਦੇ ਸਾਬਕਾ ਡਾਇਰੈਕਟਰ ਸਤੀਸ਼ ਸ਼ਰਮਾ ਤੇ ਪੀਐਸਆਈਸੀ ਪੰਜਾਬ ਦੇ ਸਾਬਕਾ ਚੀਫ ਜਨਰਲ ਮੈਨੇਜਰ ਇੰਜ. ਡੀਐਮ ਸਿੰਘ ਮੁੱਖ ਮਹਿਮਾਨਾਂ ਵਜੋਂ ਪਹੁੰਚੇ। -ਖੇਤਰੀ ਪ੍ਰਤੀਨਿਧ