ਪੱਤਰ ਪ੍ਰੇਰਕ
ਪਾਇਲ, 22 ਅਪਰੈਲ
ਜ਼ਿਲ੍ਹਾ ਲੁਧਿਆਣਾ ਦੇ ਡੀਈਓ ਸੈਕੰਡਰੀ ਸਿੱਖਿਆ ਅਤੇ ਡੀਈਓ ਐਲੀਮੈਂਟਰੀ ਸਿੱਖਿਆ ਨੇ ਅੱਜ ਆਪੋ-ਆਪਣੇ ਅਹੁਦਿਆਂ ਕਾਰਜਭਾਰ ਸੰਭਾਲ ਲਿਆ ਹੈ। ਸ੍ਰੀ ਲਖਵੀਰ ਸਿੰਘ ਸਮਰਾ ਨੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਵਜੋਂ ਅਤੇ ਜਸਵਿੰਦਰ ਕੌਰ ਨੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਵਜੋਂ ਅਹੁਦਾ ਸੰਭਾਲਿਆ। ਸ੍ਰੀ ਸਮਰਾ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਉਹ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਜਾਰੀ ਹਦਾਇਤਾਂ ਨੂੰ ਇੰਨ ਬਿਨ ਲਾਗੂ ਕਰਨ ਅਤੇ ਅਮਲ ਵਿੱਚ ਲਿਆਉਣ ਲਈ ਸਿਰਤੋੜ ਯਤਨ ਕਰਨਗੇ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਬੱਚਿਆਂ ਦੇ ਮਾਪਿਆਂ ਨੂੰ ਬੱਚੇ ਸਰਕਾਰੀ ਸਕੂਲਾਂ ’ਚ ਦਾਖ਼ਲ ਕਰਵਾਉਣ ਦੀ ਅਪੀਲ ਕੀਤੀ।
ਸਰਕਾਰ ਦੀਆਂ ਨੀਤੀਆਂ ਹੇਠਲੇ ਪੱਧਰ ਤਕ ਲਾਗ ੂਕਰਾਂਗੇ: ਡੀਈਓ
ਪਾਇਲ: ਲੁਧਿਆਣਾ ਦੀ ਡੀਈਓ (ਐਲੀਮੈਂਟਰੀ) ਜਸਵਿੰਦਰ ਕੌਰ ਨੇ ਅਹੁਦਾ ਸੰਭਾਲਣ ਮੌਕੇ ਭਰੋਸਾ ਦਿੱਤਾ ਕਿ ਉਹ ਜ਼ਿਲ੍ਹੇ ਅੰਦਰ ਸਿੱਖਿਆ ਦਾ ਪੱਧਰ ਉੱਚਾ ਚੁੱਕੇ ਜਾਣ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹੇ ਦੇ ਅਧਿਕਾਰੀਆਂ ਤੇ, ਅਧਿਆਪਕ ਵਰਗ ਸਮੇਤ ਸਮੁੱਚੇ ਕਰਮਚਾਰੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੀਆਂ ਨੀਤੀਆਂ ਨੂੰ ਹੇਠਲੇ ਪੱਧਰ ਤਕ ਲਾਗੂ ਕਰਕੇ
ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਬਣਾਉਣਗੇ।
ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਡੀਈਓ ਦਾ ਸਵਾਗਤ
ਲੁਧਿਆਣਾ (ਖੇਤਰੀ ਪ੍ਰਤੀਨਿਧ): ਐਲੀਮੈਂਟਰੀ ਟੀਚਰਜ਼ ਯੂਨੀਅਨ (ਈਟੀਯੂ) ਨੇ ਪ੍ਰਿੰਸੀਪਲ ਲਖਵੀਰ ਸਿੰਘ ਸਮਰਾ ਨੂੰ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਲੁਧਿਆਣਾ ਲਗਾਉਣ ਦਾ ਸਵਾਗਤ ਕੀਤਾ ਹੈ। ਈਟੀਯੂ ਦੇ ਆਗੂ ਸਤਵੀਰ ਸਿੰਘ ਰੌਨੀ ਨੇ ਦੱਸਿਆ ਕਿ ਸ੍ਰੀ ਸਮਰਾ ਬਹੁਤ ਹੀ ਮਿਹਨਤੀ ਤੇ ਤਜਰਬੇਕਾਰ ਅਧਿਆਪਕ ਤੇ ਦੂਰਅੰਦੇਸ਼ੀ ਵਾਲੇ ਪ੍ਰਿੰਸੀਪਲ ਰਹੇ ਹਨ। ਇਸ ਮੌਕੇ ਪਿਆਰਾ ਸਿੰਘ ਜਗਰਾਉਂ, ਪਰਮਿੰਦਰ ਚੌਹਾਨ, ਸੁੱਖਪਾਲ ਸਿੰਘ ਧਰੌੜ, ਜਗਮੋਹਣ ਸਿੰਘ ਘੁਡਾਣੀ ਤੇ ਹੋਰ ਯੂਨੀਅਨਾਂ ਦੇ ਆਗੂ ਹਾਜ਼ਰ ਸਨ।