ਮਾਛੀਵਾੜਾ: ਗਨੀ ਖਾਂ ਨਬੀ ਖਾਂ ਸਪੋਰਟਸ ਕਲੱਬ ਦੇ ਖਿਡਾਰੀਆਂ ਨੂੰ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਸਿੰਘ ਰੂਬੀ ਬੈਨੀਪਾਲ ਵੱਲੋਂ ਹਾਕੀ ਕਿੱਟਾਂ ਦਿੱਤੀਆਂ ਗਈਆਂ। ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਖਿਡਾਰੀਆਂ ਨੂੰ ਹਾਕੀ ਕਿੱਟਾਂ ਸੌਂਪਦਿਆਂ ਰੁਪਿੰਦਰ ਬੈਨੀਪਾਲ ਨੇ ਕਿਹਾ ਕਿ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਸਾਨੂੰ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਇਨ੍ਹਾਂ ਖੇਡ ਮੈਦਾਨਾਂ ’ਚੋਂ ਪੈਦਾ ਹੋਏ ਖਿਡਾਰੀ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਉਨ੍ਹਾਂ ਕਿਹਾ ਕਿ ਗਨੀ ਖਾਂ ਨਬੀ ਖਾਂ ਸਪੋਰਟਸ ਕਲੱਬ ਸ਼ਲਾਘਾਯੋਗ ਉਪਰਾਲਾ ਕਰ ਰਿਹਾ ਹੈ। ਇਸ ਮੌਕੇ ਸਪੋਰਟਸ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਤੱਖੀ ਨੇ ਰੂਬੀ ਬੈਨੀਪਾਲ ਦਾ ਧੰਨਵਾਦ ਕੀਤਾ। ਇਸ ਮੌਕੇ ਗਿਆਨ ਸਿੰਘ ਸੂਬੇਦਾਰ, ਸੂਬੇਦਾਰ ਗੁਰਚਰਨ ਸਿੰਘ, ਕੈਪਟਨ ਦਿਆ ਸਿੰਘ, ਬਲਵੀਰ ਸਿੰਘ ਮਾਨ, ਅਜੈਪਾਲ ਸਿੰਘ ਗਿੱਲ ਆਦਿ ਵੀ ਮੌਜੂਦ ਸਨ। -ਪੱਤਰ ਪ੍ਰੇਰਕ