ਮਾਛੀਵਾੜਾ: ਸਥਾਨਕ ਰੋਪੜ ਰੋਡ ’ਤੇ ਵਾਪਰੇ ਸੜਕ ਹਾਦਸੇ ਵਿਚ ਢਾਡੀ ਕਪੂਰ ਸਿੰਘ ਵਾਸੀ ਪਿੰਡ ਕਾਉਂਕੇ ਦੀ ਮੌਤ ਹੋ ਗਈ ਹੈ। ਢਾਡੀ ਕਪੂਰ ਸਿੰਘ ਧਾਰਮਿਕ ਸਮਾਗਮ ’ਚ ਸ਼ਿਰਕਤ ਕਰ ਕੇ ਮੋਟਰਸਾਈਕਲ ’ਤੇ ਪਿੰਡ ਨੂੰ ਵਾਪਸ ਜਾ ਰਿਹਾ ਸੀ ਤਾਂ ਦਸਹਿਰਾ ਗਰਾਊਂਡ ਦੇ ਨੇੜੇ ਹੋਲੇ-ਮਹੱਲੇ ਲਈ ਜਾ ਰਹੀ ਸੰਗਤ ਨਾਲ ਭਰੇ ਟਰਾਲੇ ਦੀ ਸਾਈਡ ਵੱਜਣ ਕਾਰਨ ਉਹ ਡਿੱਗ ਗਏ। ਇਸ ਕਾਰਨ ਟਰਾਲੇ ਦਾ ਟਾਇਰ ਕਪੂਰ ਸਿੰਘ ਉੱਪਰੋਂ ਲੰਘ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਸਹਾਇਕ ਥਾਣੇਦਾਰ ਵਿਪਨ ਕੁਮਾਰ ਨੇ ਲਾਸ਼ ਨੂੰ ਸਿਵਲ ਹਸਪਤਾਲ ਮਾਛੀਵਾੜਾ ਭਿਜਵਾ ਕੇ ਟਰਾਲੇ ਨੂੰ ਜ਼ਬਤ ਕਰ ਲਿਆ ਹੈ। -ਪੱਤਰ ਪ੍ਰੇਰਕ