ਖੇਤਰੀ ਪ੍ਰਤੀਨਿਧ
ਲੁਧਿਆਣਾ, 22 ਮਈ
ਪੰਜਾਬੀ ਭਵਨ ਲੁਧਿਆਣਾ ’ਚ ਅੰਗਰੇਜ਼ੀ ਨਾਵਲਕਾਰ ਹਰਦੀਪ ਗਰੇਵਾਲ ਦੇ ਨਾਵਲ ਦਾ ਪੰਜਾਬੀ ਰੂਪ ਰਾਧਿਕਾ ਅੱਜ ਲੁਧਿਆਣਾ ਵਿੱਚ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ. ਲਖਵਿੰਦਰ ਜੌਹਲ, ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਡਾ. ਸ਼ਾਮ ਸੁੰਦਰ ਦੀਪਤੀ , ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ, ਕਹਾਣੀਕਾਰ ਸੁਖਜੀਤ ਤੇ ਸਤਿਨਾਮ ਸਿੰਘ ਮਾਣਕ ਨੇ ਲੋਕ ਅਰਪਣ ਕੀਤਾ। ਪ੍ਰੋ. ਗਿੱਲ ਨੇ ਕਿਹਾ ਕਿ ਰਾਧਿਕਾ ਨਾਵਲ ਦਾ ਅਨੁਵਾਦ ਕਰਦਿਆਂ ਡਾ. ਸਾਧੂ ਸਿੰਘ ਨੂੰ ਕੌੜੇ ਮਿੱਠੇ ਅਨੁਭਵ ਹੋਏ। ਕਰੋਨਾ ਕਾਲ ਦੌਰਾਨ ਵਾਪਰੀਆਂ ਘਟਨਾਵਾਂ ਤੇ ਉਸ ਵਿੱਚ ਸਮਾਂ ਕੱਢ ਕੇ ਕੈਨੇਡਾ ਵੱਸਦੇ ਸਿਰਜਕ ਡਾ. ਸਾਧੂ ਸਿੰਘ ਵੱਲੋਂ ਇਸ ਮਹੱਤਵਪੂਰਨ ਲਿਖਤ ਨੂੰ ਅਨੁਵਾਦ ਕਰਕੇ ਇਹ ਨਾਵਲ ਪੰਜਾਬੀ ਪਾਠਕਾਂ ਤੱਕ ਪਹੁੰਚਾਉਣਾ ਯਕੀਨਨ ਮਾਣ ਵਾਲੀ ਗੱਲ ਹੈ।
ਡਾ. ਜੌਹਲ ਨੇ ਕਿਹਾ ਕਿ ਅਸੀਂ ਡਾ. ਸਾਧੂ ਸਿੰਘ, ਲੇਖਕ ਹਰਦੀਪ ਅਤੇ ਪ੍ਰਕਾਸ਼ਨ ਵਿੱਚ ਸਹਿਯੋਗੀ ਸੁਰਿੰਦਰਪਾਲ ਸਿੰਘ ਚਾਹਲ ਤੇ ਚੇਤਨਾ ਪ੍ਰਕਾਸ਼ਨ ਦੇ ਮਾਲਕ ਸਤੀਸ਼ ਗੁਲਾਟੀ ਦੇ ਰਿਣੀ ਹਾਂ, ਜਿਨ੍ਹਾਂ ਦੀ ਇਹ ਸਾਂਝੀ ਪੇਸ਼ਕਸ਼ ਹੈ।
ਡਾ. ਸ਼ਾਮ ਸੁੰਦਰ ਦੀਪਤੀ ਨੇ ਗੱਠਵੇਂ ਅਨੁਵਾਦ ਲਈ ਡਾ. ਸਾਧੂ ਸਿੰਘ ਨੂੰ ਮੁਬਾਰਕ ਦਿੱਤੀ।