ਜਗਰਾਉਂ: ਸਥਾਨਕ ਡੀਏਵੀ ਸਕੂਲ ਦੀਆਂ ਤਿੰਨ ਖਿਡਾਰਨਾਂ ਨੇ ਆਰਚਰੀ (ਤੀਰਅੰਦਾਜ਼ੀ) ਵਿੱਚ ਤਗ਼ਮੇ ਜਿੱਤੇ। ਪ੍ਰਿੰਸਿਪਲ ਬ੍ਰਿਜ ਮੋਹਨ ਨੇ ਦੱਸਿਆ ਕਿ ਸਕੂਲ ਦੀਆਂ ਤਿੰਨ ਖਿਡਾਰਨਾਂ ਨੇ ਖੇਡਾਂ ਵਤਨ ਪੰਜਾਬ ਦੀਆਂ ‘ਚ ਇਹ ਤਗ਼ਮੇ ਹਾਸਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਅਨੁਸਕਾ ਸ਼ਰਮਾ ਨੇ ਅੰਡਰ-14 ਇੰਡੀਅਨ ਰਾਊਂਡ 30 ਮੀਟਰ ‘ਚ ਸੋਨ ਤਗ਼ਮਾ ਅਤੇ 20 ਮੀਟਰ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਤੋਂ ਇਲਾਵਾ ਓਵਰਆਲ ਗੋਲਡ ਮੈਡਲ ਹਾਸਲ ਕੀਤਾ। ਓਲੰਪਿਕ ਰਾਊਂਡ ਵਿੱਚ ਕਾਂਸੀ ਦਾ ਤਗ਼ਮਾ ਮੈਡਲ ਹਾਸਲ ਕੀਤਾ। ਅੰਡਰ-17 ਵਿੱਚ ਨੂਰ ਸ਼ਰਮਾ ਨੇ ਕੰਪਾਊਂਡ ਰਾਊਂਡ 50 ਮੀਟਰ ਦੇ ਫਸਟ ਸਕੋਰੀਗ ‘ਚ ਸੋਨ, ਸੈਕੰਡ ਸਕੋਰੀਗ ‘ਚ ਚਾਂਦੀ ਤੇ ਓਵਰਆਲ ਸਿਲਵਰ ਮੈਡਲ ਅਤੇ ਓਲੰਪਿਕ ਰਾਊਂਡ ‘ਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਅੰਡਰ-17 ‘ਚ ਰੀਆ ਨੇ ਰੀਕਰਵ ਰਾਊਂਡ ਦੇ 60 ਮੀਟਰ, ਟੀਮ ਰਾਊਂਡ ‘ਚ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਅੱਜ ਸਕੂਲ ਸਮਾਗਮ ਦੌਰਾਨ ਜੇਤੂ ਖਿਡਾਰਨਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਡੀਪੀਈ ਹਰਦੀਪ ਸਿੰਘ ਸਰਾਂ, ਡੀਪੀਈ ਸੁਰਿੰਦਰਪਾਲ ਵਿਜ ਅਤੇ ਡੀਈਪੀ ਅਮਨਦੀਪ ਕੌਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ