ਪੱਤਰ ਪ੍ਰੇਰਕ
ਪਾਇਲ, 26 ਫਰਵਰੀ
ਦਿ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਜਰਗੜੀ ਦੀ ਚੋਣ ਵਿੱਚ ਸਰਬਸੰਮਤੀ ਨਾਲ ਬੀਬੀ ਦਲਜੀਤ ਕੌਰ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਖੇਤੀਬਾੜੀ ਸਹਿਕਾਰੀ ਸੁਸਾਇਟੀ ਨੂੰ ਬੁਲੰਦੀਆਂ ਤੇ ਲਿਜਾਣ ਵਾਲੇ ਨਵੇਂ ਚੁਣੇ ਪ੍ਰਧਾਨ ਬੀਬੀ ਦਲਜੀਤ ਕੌਰ ਦੇ ਪਤੀ ਮਾਸਟਰ ਕੇਵਲ ਸਿੰਘ ਲਗਾਤਾਰ ਪਿਛਲੇ 10 ਸਾਲਾਂ ਤੋਂ ਪ੍ਰਧਾਨ ਰਹੇ ਹਨ। ਅਵਤਾਰ ਸਿੰਘ ਜਰਗੜੀ ਨੂੰ ਸੀਨੀਅਰ ਮੀਤ ਪ੍ਰਧਾਨ, ਤਾਰਾ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਸਰਬਸੰਮਤੀ ਨਾਲ ਖੇਤੀ ਮਸ਼ੀਨਰੀ ਅਤੇ ਫਰਨੀਚਰ ਲੈਣ ਲਈ ਗੁਰਜੀਤ ਸਿੰਘ ਫਤਿਹਪੁਰ ਨੂੰ ਪ੍ਰਧਾਨ ਅਤੇ ਬਲਵਿੰਦਰ ਸਿੰਘ ਤੇ ਹਰਦੀਪ ਸਿੰਘ ਨੂੰ ਮੈਂਬਰ ਚੁਣਿਆ ਗਿਆ। ਸਭਾ ਦੀਆਂ ਜ਼ਰੂਰੀ ਵਸਤਾਂ ਅਤੇ ਡੀਜ਼ਲ ਪੰਪ ਦਾ ਪ੍ਰਬੰਧ ਚਲਾਉਣ ਲਈ ਯਾਦਵਿੰਦਰ ਸਿੰਘ ਨੂੰ ਪ੍ਰਧਾਨ, ਬਲਵਿੰਦਰ ਸਿੰਘ ਤੇ ਤਾਰਾ ਸਿੰਘ ਮੈਂਬਰ ਚੁਣਿਆ ਗਿਆ।