ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 18 ਜੁਲਾਈ
ਥਾਣਾ ਦਰੇਸੀ ਦੀ ਪੁਲੀਸ ਨੇ ਇਕ ਵਿਅਕਤੀ ਨੂੰ ਟਾਟਾ ਨਮਕ ਤਿਆਰ ਕਰਦਿਆਂ ਗ੍ਰਿਫ਼ਤਾਰ ਕਰ ਲਿਆ। ਏਐੱਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੂੰ ਟਾਟਾ ਕੰਜ਼ਿਊਮਰ ਪ੍ਰੋਡਕਟ ਸਪੀਡ ਚਰਚ ਸਕਿਉਰਿਟੀ ਨੈੱਟਵਰਕ ਚੰਡੀਗੜ੍ਹ ਦੇ ਪ੍ਰਤੀਨਿਧ ਭਗਤ ਸਿੰਘ ਨਗਰ ਡੇਰਾਬਸੀ ਵਾਸੀ ਫੂਲ ਚੰਦ ਨੇ ਇਸ ਸਬੰਧੀ ਸ਼ਿਕਾਇਤ ਦਿੱਤੀ ਸੀ ਕਿ ਉਹ ਕੰਪਨੀ ਵਿੱਚ ਬਤੌਰ ਫੀਲਡ ਮੈਨੇਜਰ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਨਾਨਕ ਨਗਰ ਨੇੜੇ ਸਬਜ਼ੀ ਮੰਡੀ ਵਿੱਚ ਜਗਦੰਬਾ ਪ੍ਰਸਾਦ ਵਾਸੀ ਬਿੰਦਰਾ ਕਲੋਨੀ ਨਕਲੀ ਟਾਟਾ ਨਮਕ ਪੈਕਟਾਂ ਵਿੱਚ ਭਰ ਕੇ ਵੇਚ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਪਾਰਟੀ ਨੇ ਛਾਪਾ ਮਾਰ ਕੇ ਜਗਦੰਬਾ ਪ੍ਰਸਾਦ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ 6 ਕੁਇੰਟਲ 22 ਕਿੱਲੋ ਨਕਲੀ ਟਾਟਾ ਨਮਕ ਬਰਾਮਦ ਕੀਤਾ ਹੈ।