ਨਿੱਜੀ ਪੱਤਰ ਪ੍ਰੇਰਕ
ਖੰਨਾ, 29 ਸਤੰਬਰ
ਕਾਂਗਰਸ ਪਾਰਟੀ ਤੇ ਅਕਾਲੀ ਦਲ ਬਾਦਲ ਦੋ ਡੁੱਬਦੇ ਜਹਾਜ਼ ਹਨ, ਜਿਨ੍ਹਾਂ ਦਾ ਪਾਰ ਲੱਗਣਾ ਅਸੰਭਵ ਹੈ। ਇਹ ਗੱਲ ਇਥੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਹਲਕਾ ਇੰਚਾਰਜ ਸੁਖਵੰਤ ਸਿੰਘ ਟਿੱਲੂ ਨੇ ਕਹੀ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲ ਕੈਪਟਨ ਦੀ ਅਗਵਾਈ ਵਾਲੀ ਸੂਬੇ ਦੀ ਕਾਂਗਰਸ ਸਰਕਾਰ ਦੌਰਾਨ ਰੇਤ, ਨਸ਼ਾ, ਸ਼ਰਾਬ, ਟਰਾਂਸਪੋਰਟ ਆਦਿ ਮਾਫੀਆ ਸਰਗਰਮ ਰਿਹਾ। ਅੱਜ ਕੈਪਟਨ ਦੇ ਬੀਜੇ ਕੰਡੇ ਸਿੱਧੂ ਤੇ ਚੰਨੀ ਨੂੰ ਚੁੱਗਣੇ ਪੈਣੇ ਸੀ ਪਰ ਸਿੱਧੂ ਦੇ ਅਸਤੀਫੇ ਪਿਛੋਂ ਚਰਨਜੀਤ ਸਿੰਘ ਚੰਨੀ ਲਈ ਸਾਢੇ ਤਿੰਨ ਮਹੀਨੇ ਵਿਚ ਕਾਂਗਰਸ ਦੇ ਡੁੱਬਦੇ ਜਹਾਜ਼ ਨੂੰ ਪਾਰ ਲੰਘਾਉਣਾ ਬੇਹੱਦ ਮੁਸ਼ਕਿਲ ਹੈ।