ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 9 ਦਸੰਬਰ
1971 ਦੀ ਭਾਰਤ-ਪਾਕਿ ਜੰਗ ਦੇ ਸ਼ਹੀਦ ਸੂਬੇਦਾਰ ਕਰਨੈਲ ਸਿੰਘ ਜੋ ਕਿ ਨੇੜਲੇ ਪਿੰਡ ਮੱਲਾ (ਰਸੂਲਪੁਰ) ਦੇ ਜੰਮ-ਪਲ ਸਨ , ਦੀ ਯਾਦ ’ਚ ਪਿੰਡ ਦੇ ਸੇਵਾ ਮੁਕਤ ਫੌਜੀਆਂ, ਨਗਰ ਪੰਚਾਇਤ, ਪਰਵਾਸੀ ਪੰਜਾਬੀ ਵੀਰਾਂ ਅਤੇ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ’ਤੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਸਰਕਾਰੀ ਹਾਈ ਸਕੂਲ ਮੱਲਾ (ਲੜਕੇ) ਦੇ ਗਰਾਊਂਡ ਵਿੱਚ ਹੁਸੈਨੀ ਵਾਲਾ ਸੈਕਟਰ ’ਚ ਸ਼ਹੀਦੀ ਜ਼ਾਮ ਪੀਣ ਵਾਲੇ ਸੂਬੇਦਾਰ ਕਰਨੈਲ ਸਿੰਘ ਦੀ ਯਾਦ ’ਚ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ’ਚ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਵਿਸ਼ੇਸ ਤੌਰ ’ਤੇ ਪੁੱਜੀ ਸ਼ਹੀਦ ਸੂਬੇਦਾਰ ਕਰਨੈਲ ਸਿੰਘ ਦੀ ਯੂਨਿਟ ਦੇ ਜਵਾਨਾ ਦੀ ਟੁੱਕੜੀ ਅਤੇ ਸ਼ਹੀਦ ਦੇ ਸਾਥੀ ਸਾਬਕਾ ਫੌਜੀਆਂ ਨੇ ਪਿੰਡ ’ਚ ਸਥਾਪਿਤ ਬੁੱਤ ਤੇ ਫੁੱਲਮਾਲਾ ਭੇਟ ਕਰਕੇ ਸਲਾਮੀ ਦਿੱਤੀ। ਸਮਾਗਮ ’ਚ ਬ੍ਰਿਗੇਡੀਅਰ ਅਜਮੇਰ ਸਿੰਘ ਧਾਲੀਵਾਲ, ਚੇਅਰਮੈਨ ਦੇਵੀ ਦਿਆਲ ਸ਼ਰਮਾ, ਪ੍ਰਧਾਨ ਜਗਜੀਤ ਸਿੰਘ ਨੇ ਸੰਬੋਧਨ ਕੀਤਾ। ਸਮਾਗਮ ਦੇ ਅੰਤ ’ਚ ਸਰਪੰਚ ਹਰਬੰਸ ਸਿੰਘ ਢਿੱਲੋਂ, ਸਾਬਕਾ ਸਰਪੰਚ ਗੁਰਮੇਲ ਸਿੰਘ,ਗੁਰਮੇਲ ਸਿੰਘ ਮੰਡੀਲਾ, ਹਰਭਜਨ ਸਿੰਘ ਕੈਨੇਡਾ, ਸੂਬੇਦਾਰ ਅਨੋਖ ਸਿੰਘ, ਬੀਬੀ ਸੁਰਜੀਤ ਕੌਰ ਸਿੱਧੂ, ਰਾਜਿੰਦਰ ਸਿੰਘ, ਸੂਬੇਦਾਰ ਮੇਜਰ ਸੱਤਪਾਲ ਕੌਸਲ ਨੇ ਆਏ ਮਹਿਮਾਨਾਂ ਅਤੇ ਫੌਜ ਦੀ ਟੁੱਕੜੀ ਦਾ ਸਨਮਾਨ ਕੀਤਾ।