ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 25 ਜੂਨ
ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਕੌਮੀ ਪ੍ਰਧਾਨ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਦੀ ਅਗਵਾਈ ਵਿੱਚ ਪੰਥ ਰਤਨ ਮਾਸਟਰ ਤਾਰਾ ਸਿੰਘ ਦਾ 138ਵਾਂ ਜਨਮ ਦਿਨ ਮਨਾਇਆ ਗਿਆ, ਜਿਸ ਵਿੱਚ ਅਕਾਲੀ ਵਰਕਰਾਂ ਨੇ ਵਧ ਚੜ੍ਹਕੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਵੱਖ ਵੱਖ ਆਗੂਆਂ ਨੇ ਮਾਸਟਰ ਤਾਰਾ ਸਿੰਘ ਦੇ ਸੰਘਰਸ਼ਮਈ ਜੀਵਨ ਅਤੇ ਉਨ੍ਹਾਂ ਵੱਲੋਂ ਪੰਥ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਨੂੰ ਯਾਦ ਕੀਤਾ ਗਿਆ। ਕੀਰਤਨੀਏ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਸ਼ਬਦ ਕੀਰਤਨ ਅਤੇ ਕਵੀ ਬਲਬੀਰ ਸਿੰਘ ਬੱਲ ਮੋਰਿੰਡਾ, ਅਵਤਾਰ ਸਿੰਘ ਤਾਰੀ, ਡਾ. ਹਰੀ ਸਿੰਘ ਜਾਚਕ ਨੇ ਮਾਸਟਰ ਤਾਰਾ ਸਿੰਘ ਬਾਰੇ ਕਵਿਤਾਵਾਂ ਸੁਣਾਕੇ ਨਿਹਾਲ ਕੀਤਾ। ਇਸ ਮੌਕੇ ਟਕਸਾਲੀ ਅਕਾਲੀਆਂ ਸਵ. ਜਥੇਦਾਰ ਸੁਰਜਨ ਸਿੰਘ ਠੇਕੇਦਾਰ, ਰਣਜੀਤ ਸਿੰਘ ਨਾਜ, ਗੁਰਚਰਨ ਸਿੰਘ ਕਲਗੀਧਰ, ਬੂਟਾ ਸਿੰਘ, ਕਿਸ਼ਨ ਸਿੰਘ ਲਾਇਲਪੁਰੀ, ਮਹਿੰਦਰ ਸਿੰਘ ਮੁੱਖੀ, ਹਰਨਾਮ ਸਿੰਘ ਸੇਠੀ, ਬਸੰਤ ਸਿੰਘ ਖਾਲਸਾ, ਜਥੇਦਾਰ ਅਵਤਾਰ ਸਿੰਘ ਮੱਕੜ, ਕਰਤਾਰ ਸਿੰਘ ਚਾਵਲਾ, ਅਕਾਲੀ ਪ੍ਰਤਾਪ ਸਿੰਘ, ਰਾਮਨਰਾਇਣ ਸਿੰਘ ਦਰਦੀ, ਰਣਜੀਤ ਸਿੰਘ ਜੋਸ਼, ਅਮਰਜੀਤ ਸਿੰਘ ਭਾਟੀਆ ਅਤੇ ਬੀਬੀ ਕੁਲਦੀਪ ਕੌਰ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।